ਕਿਸਾਨਾਂ ਨੇ ਰੇਲ ਟ੍ਰੇਫਿਕ ਕੀਤਾ ਠਪ, ਰੇਲ ਦੀਆਂ ਪਟਰੀਆਂ ‘ਤੇ ਬੈਠ ਕੇ ਰੋਕੀਆਂ ਟ੍ਰੇਨਾਂ

    0
    389

    ਗੁਰਦਾਸਪੁਰ. ਕਿਸਾਨ ਯੂਨਿਅਨਾਂ ਨੇ ਅੱਜ ਟ੍ਰੇਨਾਂ ਰੋਕ ਕੇ ਰੇਲ ਯਾਤਾਯਾਤ ਪੂਰੀ ਤਰਾਂ ਠਪ ਕਰ ਦਿੱਤਾ। ਕਿਸਾਨਾਂ ਵਲੋਂ ਕੀਤੇ ਗਏ ਇਸ ਚੱਕਾ ਜਾਮ ਦੌਰਾਨ ਰੇਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਹੋਈ। ਜਿਕਰਯੋਗ ਹੈ ਕਿ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਇਹ ਚੱਕਾ ਜਾਮ ਲਗਾ ਰਹੇ ਹਨ। ਉਹ ਗੰਨੇ ਦੇ ਰਹਿੰਦੇ ਬਕਾਏ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਨ। ਕਿਸਾਨ ਯੂਨਿਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਤਿੰਨ ਦਿਨ ਤੋਂ ਧਰਨਾ ਦੇ ਰਹੇ ਹਨ। ਦੋ ਦਿਨ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਿਸ ਕਰਕੇ ਅੱਜ ਉਹਨਾਂ ਨੂੰ ਚੱਕਾ ਜਾਮ ਕਰਨਾ ਪਿਆ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।