ਉਤਰ ਪ੍ਰਦੇਸ਼/ਰਾਮਪੁਰ, 18 ਅਕਤੂਬਰ | ਇਕ ਵੱਡੀ ਖਬਰ ਸਾਹਮਣੇ ਆਈ ਹੈ। ਰਾਮਪੁਰ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ, ਉਨ੍ਹਾਂ ਦੀ ਪਤਨੀ ਤਨਜ਼ੀਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੂੰ ਜਾਅਲੀ ਜਨਮ ਸਰਟੀਫਿਕੇਟ ਦੇ 5 ਸਾਲ ਪੁਰਾਣੇ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ 7-7 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
MP-MLA ਮੈਜਿਸਟਰੇਟ ਸ਼ੋਭਿਤ ਬਾਂਸਲ ਦੀ ਅਦਾਲਤ ਨੇ ਆਜ਼ਮ ਖਾਨ, ਤਨਜ਼ੀਨ ਫਾਤਿਮਾ ਅਤੇ ਅਬਦੁੱਲਾ ਆਜ਼ਮ ਨੂੰ 2019 ਦੇ ਜਾਅਲੀ ਜਨਮ ਸਰਟੀਫਿਕੇਟ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ 7 ਸਾਲ ਦੀ ਸਜ਼ਾ ਸੁਣਾਈ। ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿਚ ਲਿਆ ਗਿਆ ਹੈ। ਚਾਰਜਸ਼ੀਟ ਅਨੁਸਾਰ ਰਾਮਪੁਰ ਨਗਰ ਪਾਲਿਕਾ ਵਲੋਂ ਜਾਰੀ ਜਨਮ ਸਰਟੀਫਿਕੇਟ ਵਿਚ ਅਬਦੁੱਲਾ ਆਜ਼ਮ ਦੀ ਜਨਮ ਮਿਤੀ 1 ਜਨਵਰੀ 1993 ਦਰਸਾਈ ਗਈ ਹੈ। ਦੂਜੇ ਸਰਟੀਫਿਕੇਟ ਦੇ ਮੁਤਾਬਕ ਉਨ੍ਹਾਂ ਦਾ ਜਨਮ 30 ਸਤੰਬਰ 1990 ਨੂੰ ਲਖਨਊ ‘ਚ ਹੋਇਆ ਸੀ।
BJP ਦੇ ਵਿਧਾਇਕ ਆਕਾਸ਼ ਸਕਸੈਨਾ ਦੁਆਰਾ ਰਾਮਪੁਰ ਦੇ ਗੰਜ ਥਾਣੇ ਵਿਚ 3 ਜਨਵਰੀ, 2019 ਨੂੰ ਦਰਜ ਕਰਵਾਈ 1 FIR ਵਿਚ ਦੋਸ਼ ਲਾਇਆ ਗਿਆ ਸੀ ਕਿ ਆਜ਼ਮ ਖਾਨ ਅਤੇ ਉਸ ਦੀ ਪਤਨੀ ਨੇ ਉਨ੍ਹਾਂ ਦੇ ਪੁੱਤਰ ਦੇ ਜਨਮ ਮਿਤੀ ਦੇ 2 ਜਾਅਲੀ ਸਰਟੀਫਿਕੇਟ ਪ੍ਰਾਪਤ ਕੀਤੇ ਹਨ। FIR ਵਿਚ ਦੋਸ਼ ਲਾਇਆ ਗਿਆ ਸੀ ਕਿ ਆਜ਼ਮ ਖਾਨ ਅਤੇ ਉਨ੍ਹਾਂ ਦੀ ਪਤਨੀ ਨੇ ਜਨਮ ਸਰਟੀਫਿਕੇਟਾਂ ਵਿਚੋਂ ਇਕ ਲਖਨਊ ਅਤੇ ਦੂਜਾ ਰਾਮਪੁਰ ਤੋਂ ਲਿਆ ਸੀ।
ਫਰਜ਼ੀ ਜਨਮ ਪ੍ਰਮਾਣ ਪੱਤਰ ਮਾਮਲਾ : ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ, ਪਤਨੀ ਅਤੇ ਪੁੱਤਰ ਨੂੰ 7-7 ਸਾਲ ਦੀ ਹੋਈ ਕੈਦ
Related Post