ਜਲੰਧਰ | ਕੋਰੋਨਾ ਮਰੀਜਾਂ ਲਈ ਹੁਣ ਬਲੈਕ ਫੰਗਸ ਨਵੀਂ ਪ੍ਰੇਸ਼ਾਨੀ ਬਣ ਰਿਹਾ ਹੈ। ਇਸ ਦਾ ਸਭ ਤੋਂ ਜਿਆਦਾ ਅਸਰ ਮਰੀਜ ਦੀਆਂ ਅੱਖਾਂ ਉੱਪਰ ਪੈ ਰਿਹਾ ਹੈ। ਇਹ ਫੰਗਸ ਜਿਆਦਾ ਉਨ੍ਹਾਂ ਮਰੀਜਾਂ ਨੂੰ ਸ਼ਿਕਾਰ ਬਣਾ ਰਿਹਾ ਹੈ ਜਿਹੜੇ ਕੋਰੋਨਾ ਪੀੜਤ ਹੋਣ ਤੋਂ ਬਾਅਦ ਠੀਕ ਹੋ ਚੁੱਕੇ ਹਨ।

ਕੋਵਿਡ ਵੈਕਸੀਨੇਸ਼ਨ ਕਮੇਟੀ ਦੇ ਚੇਅਰਮੈਨ ਅਤੇ ਆਈ ਡਿਪਾਰਟਮੈਂਟ ਦੇ ਮੁੱਖੀ ਡਾ. ਐੱਸ. ਐੱਸ. ਪਾਂਡਵ ਨੇ ਦੱਸਿਆ ਕਿ ਪੀ.ਜੀ.ਆਈ ਦੇ ਆਈ ਸੈਂਟਰ ਵਿੱਚ 400 ਤੋਂ 500 ਮਰੀਜ਼ ਅਜਿਹੇ ਆ ਚੁੱਕੇ ਹਨ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਬਲੈਕ ਫੰਗਸ ਕਾਰਨ ਚਲੀ ਗਈ ਹੈ।

ਵੀਰਵਾਰ ਨੂੰ ਅੰਮ੍ਰਿਤਸਰ ‘ਚ 9 ਅਤੇ ਪਟਿਆਲਾ ਵਿੱਚ 13 ਬਲੈਕ ਫੰਗਸ ਦੇ ਕੇਸ ਸਾਹਮਣੇ ਆਏ ਹਨ। ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ 3 ਮਰੀਜਾਂ ਦਾ ਆਪ੍ਰੇਸ਼ਨ ਵੀ ਹੋ ਚੁੱਕਿਆ ਹੈ।

ਡਾਕਟਰ ਤੋਂ ਸਮਝੋ ਆਖਿਰ ਇਹ ਬਲੈਕ ਫੰਗਸ ਹੈ ਕੀ…

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।