ਗੁਰਦਾਸਪੁਰ, 19 ਜੁਲਾਈ। ਗੁਰਦਸਪੁਰ ਦੇ ਹਲਕਾ ਸ੍ਰੀ ਹਰਗੋਬਿੰਦ ਪੁਰ ‘ਚ ਪੈਦੇ ਪਿੰਡ ਧਾਰੀਵਾਲ ਸੋਈਆਂ ਦਾ ਇਕ ਬਜ਼ੁਰਗ ਗੁਰਮੁੱਖ ਸਿੰਘ ਆਪਣੇ ਭਤੀਜਿਆ ਨਾਲ ਹੋਏ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ। 2 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਮਝਾ ਬੁਝਾ ਕੇ ਟੈਂਕੀ ਤੋਂ ਉਤਾਰਿਆ ।
ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਜ਼ਮੀਨ ‘ਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ, ਜਦਕਿ ਉਸ ਨੂੰ ਘਰ ਵੀ ਨਹੀਂ ਰਹਿਣ ਦਿੱਤਾ ਜਾ ਰਿਹਾ।ਉਹ ਇਸ ਦੀ ਸ਼ਿਕਾਇਤ ਕਈ ਵਾਰ ਪੁਲਿਸ ਤੇ ਪ੍ਰਸ਼ਾਸਨ ਨੂੰ ਕਰ ਚੁੱਕਾ ਹੈ ਪਰ ਇਨਸਾਫ਼ ਨਾ ਮਿਲਣ ‘ਤੇ ਅਖੀਰ ਉਹ ਮਰਨ ਲਈ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ।
ਦੂਜੇ ਪਾਸੇ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਤੇ ਪੁਲਿਸ ਅਧਿਕਾਰੀ ਸਬ-ਇੰਸਪੈਕਟਰ ਰਵੇਲ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਬਜ਼ੁਰਗ ਗੁਰਮੁਖ ਸਿੰਘ ਦੀ ਜ਼ਮੀਨ ‘ਤੇ ਉਸ ਦੇ ਭਤੀਜਾ ਪਰਿਵਾਰ ਵੱਲੋਂ ਕਬਜ਼ਾ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਰਵੇਲ ਸਿੰਘ ਅਨੁਸਾਰ ਗੁਰਮੁਖ ਸਿੰਘ ਦੇ ਭਤੀਜਿਆਂ ਨੂੰ ਬੁਲਾ ਕੇ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਜ਼ਮੀਨੀ ਵਿਵਾਦ ਨੂੰ ਲੈ ਕੇ ਬਜ਼ੁਰਗ ਚੜ੍ਹਿਆ ਟੈਂਕੀ ‘ਤੇ, 2 ਘੰਟੇ ਬਾਅਦ ਪੁਲਿਸ ਨੇ ਸਮਝਾ ਕੇ ਉਤਾਰਿਆ
Related Post