ਜਲੰਧਰ. ਕੋਰੋਨਾ ਦੇ ਮਰੀਜਾਂ ਦੀ ਗਿਣਤੀ ਦਾ ਸ਼ਹਿਰ ਵਿੱਚ ਲਗਾਤਾਰ ਵੱਧਣਾ ਜਾਰੀ ਹੈ। ਸ਼ੁੱਕਰਵਾਰ ਸਵੇਰੇ ਜਲੰਧਰ ਵਿੱਚ 8 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਜਿਸ ਕਾਰਨ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 276 ਹੋ ਗਈ ਹੈ।
ਅੱਜ ਸਾਹਮਣੇ ਆਏ ਮਰੀਜਾਂ ਵਿਚ 4 ਔਰਤਾਂ ਅਤੇ 4 ਆਦਮੀ ਸ਼ਾਮਲ ਹਨ। ਇਨ੍ਹਾਂ ਵਿਚ ਕਪੂਰਥਲਾ ਦੀਆਂ 2 ਔਰਤਾਂ ਸ਼ਾਮਲ ਹਨ। ਜਿਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਹੈ। ਦੋਵੇਂ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹਨ।
ਅੱਜ ਸਾਹਮਣੇ ਆਏ ਮਾਮਲਿਆਂ ਵਿੱਚ ਜਲੰਧਰ ਦੇ ਨਵੇਂ ਇਲਾਕਿਆਂ ਵਿਚੋਂ ਵੀ ਕੋਰੋਨਾ ਦੇ ਮਰੀਜ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਨਜਦੀਕੀ ਪਿੰਡ ਅਲੋਵਾਲ ਨਿਵਾਸੀ ਇਕ 33 ਸਾਲ ਦੀ ਔਰਤ, ਭਾਰਗਵ ਨਗਰ ਦਾ 35 ਸਾਲ ਦਾ ਵਿਅਕਤੀ, ਰਾਜ ਨਗਰ, ਬਸਤੀ ਬਾਵਾ ਖੇਲ, ਨਿਊ ਸੁਰਾਜ ਗੰਜ ਨਿਵਾਸੀ 27 ਸਾਲ ਦਾ ਨੌਜਵਾਨ ਅਤੇ ਲਾਜਪਤ ਨਗਰ ਨਿਵਾਸੀ 75 ਸਾਲਾ ਬਜੁਰਗ ਔਰਤ ਸ਼ਾਮਲ ਹੈ।
ਸਿਹਤ ਵਿਭਾਗ ਦੇ ਮੁਤਾਬਿਕ ਇਨ੍ਹਾਂ ਵਿਚੋਂ ਦੋ ਮਰੀਜ ਦਿਲ ਦੀ ਬਿਮਾਰੀ ਕਾਰਨ ਹਸਪਤਾਲ ਵਿਚ ਦਾਖਲ ਸਨ। ਹੋਰ 2 ਮਰੀਜ ਸੈਨੇਟਰੀ ਕਾਰੋਬਾਰੀ ਦੇ ਸੰਪਰਕ ਦੱਸੇ ਜਾ ਰਹੇ ਹਨ।