ਲੁਧਿਆਣਾ| ਜ਼ਿਲ੍ਹੇ ਵਿੱਚ ਅੱਜ ਸਵੇਰੇ ਗੈਸ ਲੀਕ ਹੋ ਗਈ। ਇਹ ਲੀਕਜ ਗਿਆਸਪੁਰਾ ਦੀ ਇੱਕ ਫੈਕਟਰੀ ਵਿੱਚ ਹੋਈ। ਗੈਸ ਲੀਕ ਹੋਣ ਕਾਰਨ ਕੁਝ ਲੋਕਾਂ ਦੀ ਹਾਲਤ ਵੀ ਵਿਗੜ ਗਈ ਪਰ ਉਨ੍ਹਾਂ ਨੂੰ ਸਮੇਂ ਸਿਰ ਬਚਾਅ ਲਿਆ ਗਿਆ।

ਗੈਸ ਲੀਕ ਹੋਣ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਇਹ ਘਟਨਾ ਲਕਸ਼ਮੀ ਮੈਡੀਕਲ ਗੈਸ ਏਜੰਸੀ ਨੇੜੇ ਸਤਨਾਮ ਕਾਂਤਾ ਦੀ ਦੱਸੀ ਜਾ ਰਹੀ ਹੈ। ਗੈਸ ਲੀਕ ਹੋਣ ਦੀ ਸੂਚਨਾ ਤੁਰੰਤ ਇਲਾਕਾ ਪੁਲਸ ਅਤੇ ਐਂਬੂਲੈਂਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਗੈਸ ਲੀਕ ਵਾਲੀ ਥਾਂ ਨੂੰ ਫਿਲਹਾਲ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ‘ਚ ਸਥਿਤੀ ਅਜੇ ਵੀ ਕਾਬੂ ਹੇਠ ਹੈ। ਜਿਸ ਫੈਕਟਰੀ ਤੋਂ ਗੈਸ ਲੀਕ ਹੋਈ ਹੈ, ਉਹ ਆਕਸੀਜਨ ਬਣਾਉਣ ਵਾਲੀ ਫੈਕਟਰੀ ਹੈ। ਇਹ ਘਟਨਾ ਫੈਕਟਰੀ ਵਿੱਚ ਪਾਈਪ ਫਟਣ ਕਾਰਨ ਵਾਪਰੀ।