ਪਟਿਆਲਾ . ਰਾਜਪੁਰਾ ਸ਼ਹਿਰ ਵਿਚ ਸਾਹਮਣੇ ਆ ਰਹੇ ਕੋਰੋਨਾ ਪਾਜੀਟਿਵ ਕੇਸਾਂ ਕਾਰਨ ਜਿਲ੍ਹਾ ਮੈਜਿਸਟ੍ਰੇਟ ਵਲੋਂ ਪੂਰੇ ਸ਼ਹਿਰ ਨੂੰ ਬਫਰ ਜੋਨ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਕਮਾਲ ਕਰ ਦਿੱਤਾ ਕਿ ਕੋਰੋਨਾ ਪਾਜੀਟਿਵ ਇਕ ਔਰਤ ਨੂੰ ਇਲਾਜ ਲਈ ਪਟਿਆਲਾ ਆਈਸੋਲੇਸ਼ਨ ਵਿਭਾਗ ਲਿਜਾਣ ਦੀ ਬਜਾਏ ਉਸ ਦੇ 11 ਸਾਲਾ ਨੈਗੇਟਿਵ ਬੇਟੇ ਨਾਲ ਘਰ ਛੱਡ ਕੇ ਚਲੀ ਗਈ।
ਰਾਜਪੁਰਾ ਸ਼ਹਿਰ ਵਿਚ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵੱਧਦੀ ਹੋਈ 42 ਤਕ ਪਹੁੰਚ ਗਈ ਹੈ ਤੇ ਸਿਹਤ ਵਿਭਾਗ ਦੀ ਟੀਮ ਰੋਜਾਨਾਂ ਐਂਬੂਲੈਂਸ ਰਾਹੀਂ ਇਨ੍ਹਾਂ ਮਰੀਜਾਂ ਨੂੰ ਇਲਾਜ ਆਈਸੇਲੇਸ਼ਨ ਵਾਰਡ ਰਜਿੰਦਰਾ ਹਸਪਤਾਲ ਲਿਜਾ ਰਹੀ ਹੈ ਪਰ ਅੱਜ ਉਸ ਸਮੇਂ ਹੈਰਾਨੀ ਹੋਈ ਜਦੋਂ ਐਨਟੀਸੀ ਸਕੂਲ ਨੇੜਲੇ ਇਕ ਘਰ ਵਿਚ ਰਹਿਣ ਵਾਲੀ ਕੋਰੋਨਾ ਪਾਜੀਟਿਵ ਔਰਤ ਨੂੰ ਸਿਹਤ ਵਿਭਾਗ ਦੀ ਟੀਮ ਇਲਾਜ ਦੀ ਥਾਂ ਉਸ ਦੇ 11 ਸਾਲਾ ਕੋਰੋਨਾ ਨੈਗੇਟਿਵ ਲੜਕੇ ਕੋਲ ਛੱਡ ਕੇ ਚਲੀ ਗਈ। ਲੜਕੇ ਨੂੰ ਛੱਡ ਕੇ ਪਰਿਵਾਰ ਦੇ 6 ਮੈਂਬਰਾਂ ਦੀ ਰਿਪੋਰਟ ਪਾਜੇਟਿਵ ਪਾਈ ਗਈ ਹੈ। ਇਸ ਨਾਲ ਹੁਣ ਨੈਗੇਟਿਵ ਲੜਕੇ ਨੂੰ ਵੀ ਕੋਰੋਨਾ ਹੋਣ ਦੀ ਸੰਭਾਵਨਾ ਵੱਧ ਗਈ ਹੈ।
Related Post