ਜਲੰਧਰ . ਕੋਰੋਨਾ ਦਾ ਅਸਰ ਜਿੱਥੇ ਦੇਸ਼ ਦੁਨੀਆਂ ਦੇ ਤਕਰੀਬਨ ਹਰ ਕਾਰੋਬਾਰ ‘ਤੇ ਪਿਆ ਹੈ ਓਥੇ ਹੀ ਕਲਾਕਾਰ ਵੀ ਇਸ ਤੋਂ ਅਛੂਤੇ ਨਹੀਂ ਹਨ। ਪਿਛਲੇ ਕਰੀਬ 6 ਮਹੀਨਿਆਂ ਤੋਂ ਕਲਾਕਾਰ ਘਰ ਬੈਠੇ ਹਨ।

ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਪਿਛਲੇ ਕਾਫੀ ਟਾਇਮ ਤੋਂ ਘਰ ਦੇ ਅੰਦਰ ਹੀ ਰਿਆਜ਼ ਕਰ ਰਹੇ ਹਨ। ਦਲਵਿੰਦਰ ਦਿਆਲਪੁਰੀ ਪਹਿਲਾਂ ਹਰ ਮਹੀਨੇ ਕੋਈ ਨਾ ਕੋਈ ਸ਼ੋਅ ਜ਼ਰੂਰ ਕਰਦੇ ਸਨ। ਇਸ ਦੇ ਨਾਲ-ਨਾਲ ਹੀ ਗਾਣਿਆਂ ਦੀ ਰਿਕਾਰਡਿੰਗ ਵੀ ਚਲਦੀ ਰਹਿੰਦੀ ਸੀ। ਪਿਛਲੇ 6 ਮਹੀਨਿਆਂ ਤੋਂ ਕਰੋਨਾ ਕਰਕੇ ਘਰ ਬੈਠਣ ਨੂੰ ਮਜਬੂਰ ਹਨ ।

ਦਲਵਿੰਦਰ ਦਿਆਲਪੁਰੀ ਦੱਸਦੇ ਹਨ- ਪਿਛਲੇ ਛੇ ਮਹੀਨਿਆਂ ਵਿੱਚ ਕਰੋਨਾ ਕਰਕੇ ਪੰਜਾਬ ਵਿੱਚ ਕੋਈ ਟੂਰਨਾਮੈਂਟ ਜਾਂ ਮੇਲੇ ਨਹੀਂ ਹੋਏ। ਨਾ ਹੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਪ੍ਰੋਗ੍ਰਾਮ ਕੀਤਾ ਜਾ ਸਕਿਆ ਹੈ। ਛੇ ਮਹੀਨਿਆਂ ਤੋਂ ਕਲਾਕਾਰ ਆਪਣੇ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ ਹਨ। ਪਰਿਵਾਰ ਦੇ ਨਾਲ-ਨਾਲ ਪਿੰਡ ਦੇ ਕੰਮਾਂ-ਕਾਰਾਂ ਵਿਚ ਵੀ ਪੰਚਾਇਤ ਦੀ ਮਦਦ ਹੋ ਜਾਂਦੀ ਹੈ।

ਦਿਆਲਪੁਰੀ ਨੇ ਕਿਹਾ ਕਿ ਇਹਨੀਂ ਦਿਨੀਂ ਹਾਲਾਂਕਿ ਉਨ੍ਹਾਂ ਨੂੰ ਕੋਈ ਸ਼ੋ ਨਹੀਂ ਮਿਲ ਰਿਹਾ ਪਰ ਸਰਕਾਰ ਦਾ ਇਸ ਗੱਲ ਲਈ ਧੰਨਵਾਦ ਹੈ ਕਿ ਸਰਕਾਰ ਨੇ ਗਾਣਿਆਂ ਅਤੇ ਫਿਲਮਾਂ ਦੀ ਸ਼ੂਟਿੰਗ ਦੀ ਇਜ਼ਾਜਤ ਦਿੱਤੀ ਹੋਈ ਹੈ। ਉਹ ਖੁਦ ਵੀ ਲੋਕਾਂ ਨੂੰ ਸੰਦੇਸ਼ ਦਿੰਦੇ ਨੇ ਕਿ ਕਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਆਪਣਾ ਬਚਾਅ ਰੱਖੋ ਤਾਂ ਜੋ ਕੋਰੋਨਾ ਦੀ ਬਿਮਾਰੀ ਸਾਡੇ ਸਮਾਜ ਤੋਂ ਖਤਮ ਹੋਵੇ।