<p><strong>ਫ਼ਿਰੋਜ਼ਪੁਰ&comma; 4 ਅਕਤੂਬਰ &vert;<&sol;strong> ਜ਼ਿਲੇ ਦੇ ਜ਼ੀਰਾ ਕਸਬੇ ਵਿਚ ਆਪਣੇ ਪੁੱਤਰ ਨੂੰ ਨਸ਼ੇ ਤੋਂ ਰੋਕਣਾ ਪਿਤਾ ਨੂੰ ਮਹਿੰਗਾ ਸਾਬਤ ਹੋਇਆ। ਪੁੱਤ ਨੇ ਪਿਤਾ &&num;8216&semi;ਤੇ ਤਲਵਾਰ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ&comma; ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ&comma; ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।<&sol;p>&NewLine;<p>ਰਛਪਾਲ ਸਿੰਘ &lpar;48&rpar; ਵਾਸੀ ਮੁਹੱਲਾ ਮੱਲਸੀਆ ਜ਼ੀਰਾ ਆਪਣੇ ਲੜਕੇ ਪ੍ਰਭਜੀਤ ਸਿੰਘ ਨੂੰ ਨਸ਼ੇ ਕਰਨ ਤੋਂ ਰੋਕਦਾ ਸੀ&comma; ਜਿਸ ਕਾਰਨ ਪੁੱਤਰ ਅਤੇ ਪਿਤਾ ਵਿਚਕਾਰ ਅਕਸਰ ਲੜਾਈ-ਝਗੜਾ ਰਹਿੰਦਾ ਸੀ। ਬੀਤੇ ਦਿਨ ਰਛਪਾਲ ਸਿੰਘ ਨੇ ਆਪਣੇ ਲੜਕੇ ਪ੍ਰਭਜੀਤ ਨੂੰ ਨਸ਼ਾ ਕਰਨ ਤੋਂ ਰੋਕਿਆ&comma; ਜਿਸ ਕਾਰਨ ਪ੍ਰਭਜੀਤ ਸਿੰਘ ਨੇ ਗੁੱਸੇ &&num;8216&semi;ਚ ਆ ਕੇ ਆਪਣੇ ਪਿਤਾ ਰਕਸ਼ਪਾਲ ਸਿੰਘ &&num;8216&semi;ਤੇ ਤਲਵਾਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ।<&sol;p>&NewLine;<p>ਹਮਲੇ ਵਿਚ ਰਕਸ਼ਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਲਈ ਜ਼ੀਰਾ ਦੇ ਸਿਵਲ ਹਸਪਤਾਲ &&num;8216&semi;ਚ ਦਾਖਲ ਕਰਵਾਇਆ ਗਿਆ&comma; ਜਿੱਥੇ ਜ਼ਿਆਦਾ ਖੂਨ ਵਹਿਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।<&sol;p>&NewLine;<p>ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਰਛਪਾਲ ਸਿੰਘ ਦੀ ਪਤਨੀ ਮੁਹੱਲਾ ਮੱਲਸੀਆ ਜ਼ੀਰਾ ਦੀ ਰਹਿਣ ਵਾਲੀ ਮਨਬੀਰ ਕੌਰ ਦੀ ਸ਼ਿਕਾਇਤ ਦੇ ਆਧਾਰ &&num;8216&semi;ਤੇ ਮਾਮਲਾ ਦਰਜ ਕਰ ਲਿਆ ਹੈ। ਏਐਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਭਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;