ਦੋਰਾਹਾ ਦੀ ਬੀਡੀਪੀਓ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ, ਲੁਧਿਆਣਾ ‘ਚ ਮਰੀਜ਼ਾਂ ਦੀ ਗਿਣਤੀ ਹੋਈ 17

    0
    833

    ਲੁਧਿਆਣਾ . ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਇਕ ਹੋਰ ਕੋਰੋਨਾ ਕੇਸ ਸਾਹਮਣੇ ਆਏ ਹਨ । ਇਸ ਤੋਂ ਇਲਾਵਾ ਸਵੇਰੇ ਇਕ ਕੇਸ ਜਲੰਧਰ ਜਿਲ੍ਹੇ ਤੋਂ ਵੀ ਸਾਹਮਣੇ ਆਇਆ ਸੀ। ਜਿਸ ਨਾਲ ਜਲੰਧਰ ਜਿਲ੍ਹੇ ਵਿਚ ਕੁਲ ਕੋਰੋਨਾ ਮਰੀਜਾਂ ਦੀ ਗਿਣਤੀ 63 ਹੋ ਗਈ ਹੈ ਅਤੇ ਲੁਧਿਆਣਾ ਜਿਲ੍ਹੇ ਵਿਚ ਮਰੀਜਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਹੁਣ ਤਕ ਸੂਬੇ ਵਿਚ ਕੋਰੋਨਾ ਪਾਜੀਟਵਿ ਮਰੀਜਾਂ ਦੀ ਗਿਣਤੀ 288 ਹੋ ਗਈ ਹੈ।

    ਅੱਜ ਜਿਹੜਾ ਲੁਧਿਆਣਾ ਦੋਰਾਹਾ ਤੋਂ ਬੀਡੀਪੀਓ ਸਰਕਾਰੀ ਕਰਮਚਾਰੀ  ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਬੀਡੀਪੀਓ ਜ਼ਿਲ੍ਹਾ ਮੰਡੀ ਅਧਿਕਾਰੀ ਦੀ ਧੀ ਹੈ, ਜੋ ਕਿ ਜਿਲ੍ਹਾ ਮੰਡੀ ਅਧਿਕਾਰੀ ਪਹਿਲਾਂ ਹੀ ਕੋਰੋਨਾ ਪਾਜੀਟਿਵ ਸਨ। ਹੁਣ ਉਹਨਾਂ ਦੀ ਬੇਟੀ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਇਹ ਜਾਣਕਾਰੀ ਪੰਜਾਬ ਦੇ ਵਿਸ਼ੇਸ਼ ਸਕੱਤਰ ਕੇ ਬੀ ਐਸ ਸਿੱਧੂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਹੁਣ ਲੁਧਿਆਣਾ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ।