ਫਜ਼ਿਲਕਾ . ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਵਿਸ਼ਵ ਭਰ ‘ਚ ਜੰਗ ਜਾਰੀ ਹੈ। ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਤੇ ਵਿਗਿਆਨੀ ਇਸ ਦੀ ਦਵਾਈਆਂ ਲੱਭਣ ‘ਚ ਲੱਗੇ ਹੋਏ ਹਨ ਪਰ ਇਸ ਦਰਮਿਆਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦਵਾਈ ਦੀ ਤਿਆਰੀ ਤੋਂ ਅਸੀਂ ਕਿੰਨੇ ਦੂਰ ਹਾਂ। ਐਂਟੀ ਵਾਇਰਲ ਦਵਾਈ, ਵਾਇਰਸ ਨਾਲ ਲੜਨ ਦੀ ਸਮਰੱਥਾ ਬਿਹਤਰ ਬਣਾਉਣ ਵਾਲੀ ਦਵਾਈ ਤੇ ਵਾਇਰਸ ‘ਤੇ ਹਮਲਾ ਕਰਨ ਵਾਲੀ ਐਂਟੀਬੌਡੀਜ਼ ਦੇ ਤਰੀਕੇ ਕਾਰਗਰ ਹੋ ਸਕਦੇ ਹਨ। WHO ਦੇ ਡਾਕਟਰ ਬੌਰਸ ਐਲਵਾਰਡ ਨੇ ਆਪਣੇ ਚੀਨ ਦੇ ਦੌਰੇ ਤੋਂ ਬਾਅਦ ਰੇਮਡੇਸੀਵੀਰ ਦਵਾਈ ਨੂੰ ਵਾਇਰਸ ਖ਼ਿਲਾਫ਼ ਕੁਝ ਕਾਰਗਰ ਹੋਣ ਦੀ ਗੱਲ ਕਹੀ ਸੀ। ਇਹ ਐਂਟੀ ਵਾਇਰਲ ਦਵਾਈ ਏਬੋਲਾ ਦੇ ਇਲਾਜ ਲਈ ਤਿਆਰ ਕੀਤੀ ਗਈ ਸੀ ਪਰ ਇਹ ਕਈ ਬਿਮਾਰੀਆਂ ‘ਚ ਕਾਰਗਰ ਸਾਬਤ ਹੋ ਰਹੀ ਹੈ। ਜਾਨਵਰਾਂ ‘ਚ ਖਤਰਨਾਕ ਕੋਰੋਨਾ ਵਾਇਰਸ ਦੇ ਇਲਾਜ ਜਿਵੇਂ MERS, SARS ‘ਚ ਵੀ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਇਸ ਦੇ ਚੱਲਦਿਆਂ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਦਵਾਈ ਕੋਰੋਨਾ ਵਾਇਰਸ ਦੇ ਖ਼ਿਲਾਫ਼ ਮਦਦਗਾਰ ਸਾਬਤ ਹੋ ਸਕਦੀ ਹੈ। ਸ਼ਿਕਾਗੋ ਯੂਨੀਵਰਸਿਟੀ ਵੱਲੋਂ ਕੀਤੀ ਖੋਜ ਵਿਚ ਇਸ ਦੇ ਪ੍ਰਭਾਵਸ਼ਾਲੀ ਹੋਣ ਦੀ ਗੱਲ ਸਾਹਮਣੇ ਆਈ ਸੀ।
ਭਾਰਤੀ ਆਯੁਰਵਿਗਿਆਨ ਅਨੁੰਸਾਧਨ ਪਰਿਸ਼ਦ ਨੇ ਦੋ ਐਂਟੀ ਰੈਟਰੋ ਵਾਇਰਲ ਦਵਾਈਆਂ ਦੀ ਸਿਫ਼ਾਰਸ਼ ਕੀਤੀ ਹੈ।
ਲੋਪਿਨਾਵੀਰ ਤੇ ਰਿਟੋਨਾਵੀਰ ਦਵਾਈਆਂ HIV ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਹਾਲਾਂਕਿ ਇਸ ਦਾ ਕੋਈ ਪੱਕਾ ਦਾਅਵਾ ਨਹੀਂ ਹੈ ਕਿ ਇਹ ਕੋਰੋਨਾ ਵਾਇਰਸ ਖ਼ਿਲਾਫ ਪ੍ਰਭਾਵਸ਼ਾਲੀ ਸਾਬਿਤ ਹੋਈਆਂ ਹਨ। ਮਲੇਰੀਆ ਦੀ ਦਵਾਈ ਤੇ WHO ਤੇ ਬ੍ਰਿਟੇਨ ‘ਚ ਖੋਜ ਹੋ ਰਹੀ ਹੈ। ਕਲੋਰੋਕਵਿਨ ਤੇ ਹਾਇਡ੍ਰੋਕਸੀ ਕਲੋਰੋਕਵਿਨ ‘ਚ ਐਂਟੀ ਵਾਇਰਲ ਤੇ ਇਮਿਊਨਿਟੀ ਵਧਾਉਣ ਦੀ ਵਿਸ਼ੇਸ਼ਤਾ ਹੋ ਸਕਦੀ ਹੈ। ਕੋਵਿਡ-19 ਦੇ ਇਲਾਜ ‘ਚ ਇਸਦੇ ਪ੍ਰਭਾਵਸ਼ਾਲੀ ਹੋਣ ਦਾ ਪੱਕਾ ਸਬੂਤ ਨਹੀਂ ਮਿਲਿਆ। ਵਿਸ਼ਵ ਸਿਹਤ ਸੰਸਥਾ ਇੰਟਰਫੇਰਾਨ ਬੀਟਾ ‘ਤੇ ਟਰਾਇਲ ਕਰ ਰਿਹਾ ਹੈ। ਇਸ ਦਵਾਈ ਨੂੰ ਸੋਜ ਘੱਟ ਕਰਨ ਲਈ ਵਰਤਿਆ ਜਾਂਦਾ ਹੈ। ਕੋਵਿਡ-19 ਤੋਂ ਠੀਕ ਹੋਣ ਵਾਲੇ ਦੇ ਖੂਨ ਤੋਂ ਪਲਾਜ਼ਮਾ ਲੈ ਕੇ ਵੀ ਇਲਾਜ ਕੀਤਾ ਜਾਂਦਾ ਰਿਹਾ ਹੈ। ਇਸ ਨਾਲ ਐਂਟੀ ਬੌਡੀ ਵਿਕਸਿਤ ਹੁੰਦੀ ਹੈ ਜੋ ਵਾਇਰਸ ਤੇ ਹਮਲਾਵਰ ਹੋ ਸਕਦੀ ਹੈ। ਮੌਜੂਦਾ ਸਮੇਂ ਕੋਵਿਡ-19 ਦੇ ਇਲਾਜ ਲਈ ਦਵਾਈ ਦੇ ਉਪਲਬਧ ਹੋਣ ਦੀ ਗੱਲ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਆਉਣ ਵਾਲੇ ਕੁਝ ਮਹੀਨਿਆਂ ‘ਚ ਪਰੀਖਣ ਦੇ ਨਤੀਜੇ ਮਿਲਣੇ ਸ਼ੁਰੂ ਹੋ ਸਕਦੇ ਹਨ। ਫ਼ਿਲਹਾਲ ਡਾਕਟਰ ਪਹਿਲਾਂ ਤੋਂ ਬਣਾਈਆਂ ਜਾ ਚੁੱਕੀਆਂ ਦਵਾਈਆਂ ਦਾ ਟਰਾਇਲ ਕਰ ਰਹੇ ਹਨ।