<p><strong>ਫਾਜ਼ਿਲਕਾ&comma; 15 ਜਨਵਰੀ &vert;<&sol;strong> ਅਬੋਹਰ ਵਿਚ ਇੱਕ 70 ਸਾਲਾ ਵਿਧਵਾ ਔਰਤ ਨੂੰ ਉਸ ਦੇ ਹੀ ਪੁੱਤਰ ਅਤੇ ਨੂੰਹ ਨੇ ਬੇਰਹਿਮੀ ਨਾਲ ਕੁੱਟਿਆ। ਰਾਮਦੇਵ ਨਗਰੀ ਦੀ ਰਹਿਣ ਵਾਲੀ ਸ਼ੀਲਾ ਦੇਵੀ&comma; ਜੋ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦੀ ਹੈ&comma; ਨੂੰ ਉਸ ਦੇ ਵੱਡੇ ਪੁੱਤਰ ਅਤੇ ਨੂੰਹ ਮਾਇਆ ਰਾਣੀ ਨੇ ਕਮਰੇ ਵਿਚ ਬੰਦ ਕਰ ਕੇ ਕੁੱਟਮਾਰ ਕੀਤੀ।<&sol;p>&NewLine;<p>ਇਹ ਘਟਨਾ 14 ਜਨਵਰੀ ਦੀ ਰਾਤ ਨੂੰ ਵਾਪਰੀ&comma; ਜਦੋਂ ਘਰ ਦੀਆਂ ਵਾਧੂ ਚਾਬੀਆਂ ਦੀ ਮੰਗ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰਨ ਕਰ ਲਿਆ। ਸ਼ੀਲਾ ਦੇਵੀ ਅਨੁਸਾਰ ਉਸ ਦੀ ਨੂੰਹ ਇੱਕ ਬਿਊਟੀ ਪਾਰਲਰ ਵਿਚ ਕੰਮ ਕਰਦੀ ਹੈ ਅਤੇ ਦੇਰ ਨਾਲ ਘਰ ਪਰਤਦੀ ਹੈ। ਘਰ ਦੀ ਸਿਰਫ ਇੱਕ ਚਾਬੀ ਹੋਣ ਕਾਰਨ ਸ਼ੀਲਾ ਦੇਵੀ ਨੂੰ ਅਕਸਰ ਗੁਆਂਢੀਆਂ ਦੇ ਘਰ ਉਡੀਕ ਕਰਨੀ ਪੈਂਦੀ ਸੀ। ਜਦੋਂ ਉਨ੍ਹਾਂ ਨੇ ਹੋਰ ਚਾਬੀ ਦੀ ਮੰਗ ਕੀਤੀ ਤਾਂ ਬੇਟੇ ਅਤੇ ਨੂੰਹ ਨੇ ਉਨ੍ਹਾਂ &&num;8216&semi;ਤੇ ਹਮਲਾ ਕਰ ਦਿੱਤਾ।<&sol;p>&NewLine;<p>ਕੁੱਟਮਾਰ ਇੰਨੀ ਬੇਰਹਿਮੀ ਨਾਲ ਕੀਤੀ ਗਈ ਕਿ ਪੀੜਤਾ ਨੇ ਪਿਸ਼ਾਬ ਵੀ ਕਰ ਦਿੱਤਾ। ਔਰਤ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਉਸ ਨੂੰ ਬਚਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਫਿਲਹਾਲ ਸ਼ੀਲਾ ਦੇਵੀ ਹਸਪਤਾਲ &&num;8216&semi;ਚ ਇਲਾਜ ਅਧੀਨ ਹੈ। ਕੇਸ ਦੇ ਪਿਛੋਕੜ ਵਿਚ ਜਾਇਦਾਦ ਦਾ ਵਿਵਾਦ ਵੀ ਹੈ। ਸ਼ੀਲਾ ਦੇਵੀ ਦੇ ਵੱਡੇ ਬੇਟੇ ਨੇ ਘਰ ਦਾ ਅੱਧਾ ਹਿੱਸਾ ਆਪਣੇ ਛੋਟੇ ਭਰਾ ਨੂੰ ਦੇ ਦਿੱਤਾ ਹੈ&comma; ਜਦਕਿ ਬਾਕੀ ਹਿੱਸੇ &&num;8216&semi;ਚ ਉਹ ਖੁਦ ਆਪਣੀ ਪਤਨੀ ਨਾਲ ਰਹਿੰਦਾ ਹੈ। ਇਸ ਹਿੱਸੇ ਵਿਚ ਸ਼ੀਲਾ ਦੇਵੀ ਵੀ ਰਹਿੰਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ<&sol;p>&NewLine;<p>ਗੁਆਂਢੀਆਂ ਨੇ ਔਰਤ ਦੇ ਚਿਹਰੇ &&num;8216&semi;ਤੇ ਖੂਨ ਵਗਣ ਦੀ ਸੂਚਨਾ ਦਿੱਤੀ ਅਤੇ 112 ਹੈਲਪਲਾਈਨ &&num;8216&semi;ਤੇ ਕਾਲ ਕੀਤੀ। ਪੁਲਿਸ ਟੀਮ ਨੇ ਮੌਕੇ &&num;8216&semi;ਤੇ ਪਹੁੰਚ ਕੇ ਜਾਂਚ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਔਰਤ ਨੂੰ ਹਸਪਤਾਲ &&num;8216&semi;ਚ ਭਰਤੀ ਕਰਵਾਇਆ। ਇਸੇ ਦੌਰਾਨ ਹਸਪਤਾਲ ਵਿਚ ਦਾਖ਼ਲ ਸ਼ੀਲਾ ਦੀ ਨੂੰਹ ਮਾਇਆ ਦੇਵੀ ਨੇ ਦੱਸਿਆ ਕਿ ਉਸ ਦੀ ਸੱਸ ਗੁਆਂਢੀਆਂ ਦੇ ਪ੍ਰਭਾਵ ਹੇਠ ਆ ਕੇ ਅਕਸਰ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਅਤੇ ਇੱਕ ਸਾਲ ਵਿਚ ਤਿੰਨ ਪੁਲਿਸ ਪੰਚਾਇਤਾਂ ਹੋ ਚੁੱਕੀਆਂ ਹਨ।<&sol;p>&NewLine;<p>ਗੁਆਂਢੀ ਇਸ ਗੱਲ ਦਾ ਫਾਇਦਾ ਉਠਾਉਂਦੇ ਹਨ ਕਿ ਉਹ ਘਰ ਛੱਡ ਕੇ ਚਲੇ ਜਾਂਦੇ ਹਨ। ਕੱਲ ਵੀ ਉਸ ਦੀ ਸੱਸ ਨੇ ਗੁਆਂਢੀਆਂ ਦੇ ਪ੍ਰਭਾਵ ਹੇਠ ਉਸ ਦੀ ਕੁੱਟਮਾਰ ਕੀਤੀ&comma; ਜਿਸ &&num;8216&semi;ਤੇ ਉਸ ਦੇ ਪਤੀ ਨੇ ਉਸ ਨੂੰ ਬਚਾਇਆ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ<a href&equals;"https&colon;&sol;&sol;shorturl&period;at&sol;0tM6T"> https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;