&NewLine;<p class&equals;"wp-block-paragraph"><strong>ਦੀਨਾਨਗਰ &vert;<&sol;strong> ਚੋਰਾਂ ਨੇ ਹੁਣ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਥੋਂ ਖਬਰ ਸਾਹਮਣੇ ਆਈ ਹੈ ਕਿ ਚੋਰ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਵਿਚੋਂ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।<&sol;p>&NewLine;&NewLine;&NewLine;&NewLine;<p class&equals;"wp-block-paragraph">ਦਰਗਾਹ ਦੇ ਸੇਵਾਦਾਰ ਅਸ਼ਵਨੀ ਕੁਮਾਰ&comma; ਹਰਦੀਪ ਸਿੰਘ&comma; ਲਖਵਿੰਦਰ ਸਿੰਘ&comma; ਹਰਦੀਪ ਬਹਿਰਾਮਪੁਰ ਤੇ ਵਿਨੋਦ ਕੁਮਾਰ ਨੇ ਦੱਸਿਆ ਕਿ ਬੱਸ ਸਟੈਂਡ ਦੇ ਪਿੱਛੇ ਭਾਰਤੀ ਮੰਦਰ ਨੇੜੇ ਬਾਬਾ ਲੱਖਦਾਤਾ ਦੀ ਦਰਗਾਹ ਹੈ। ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਸਵੇਰੇ ਜਦੋਂ ਉਹ ਦਰਗਾਹ &OpenCurlyQuote;ਤੇ ਗਿਆ ਤਾਂ ਦੇਖਿਆ ਕਿ ਦਰਗਾਹ &OpenCurlyQuote;ਚ ਰੱਖੀ ਗੋਲਕ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਗੋਲਕ &OpenCurlyQuote;ਚ ਪਈ ਕਰੀਬ 10 ਹਜ਼ਾਰ ਰੁਪਏ ਦੀ ਰਾਸ਼ੀ ਗਾਇਬ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਸੀ&period;ਸੀ&period;ਟੀ&period;ਵੀ&period; ਕੈਮਰੇ ਦੀ ਜਾਂਚ ਕਰਨ &OpenCurlyQuote;ਤੇ ਸਾਹਮਣੇ ਆਇਆ ਕਿ ਇਕ ਚੋਰ ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ&comma; ਦਰਗਾਹ ਦੇ ਬਾਹਰ ਲੱਕੜ ਦੇ ਦਰਵਾਜ਼ੇ ਦੀ ਮਦਦ ਨਾਲ ਛੱਤ &OpenCurlyQuote;ਤੇ ਚੜ੍ਹਿਆ ਅਤੇ ਦਰਗਾਹ ਦੇ ਟੀਨ ਦੀ ਛੱਤ ਤੋੜ ਕੇ ਅੰਦਰ ਦਾਖਲ ਹੋਇਆ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਨੂੰ ਲੈ ਕੇ ਲੋਕਾਂ ਵਿਚ ਪੁਲਿਸ ਪ੍ਰਤੀ ਗੁੱਸਾ ਹੈ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਉਥੇ ਹੀ ਦੂੱਜੇ ਪਾਸੇ ਕਾਹਨੂੰਵਾਨ ਦੇ ਪਿੰਡ ਖੋਜਕੀਪੁਰ ਅਤੇ ਰਾਜਪੁਰਾ ਦੇ ਗੁਰਦੁਆਰਿਆਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ। ਇੱਥੇ ਚੋਰਾਂ ਨੇ ਗੋਲਕਾਂ &OpenCurlyQuote;ਚ ਹੀ ਚੋਰੀ ਕੀਤੀ। ਗ੍ਰੰਥੀ ਸਵਰਨ ਸਿੰਘ ਖੋਜੀਪੁਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਗੁਰਦੁਆਰਾ ਸਾਹਿਬ ਪੁੱਜੇ ਤਾਂ ਉਥੇ ਰੱਖੀ ਗੋਲਕ ਚੋਰਾਂ ਵੱਲੋਂ ਤੋੜੀ ਹੋਈ ਸੀ ਅਤੇ ਉਸ ਵਿੱਚੋਂ ਨਕਦੀ ਗਾਇਬ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਸੇ ਤਰ੍ਹਾਂ ਰਾਜਪੁਰਾ ਗੁਰਦੁਆਰਾ ਸਾਹਿਬ ਦੇ ਮੁਖੀ ਰਵੇਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਗੁਰਦੁਆਰਾ ਸਾਹਿਬ ਪੁੱਜੇ ਤਾਂ ਦੇਖਿਆ ਕਿ ਗੁਰਦੁਆਰੇ ਵਿਚੋਂ ਗੋਲਕ ਗਾਇਬ ਸੀ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਵਿਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ। ਚੋਰਾਂ ਨੇ ਇਸ ਦੇ ਨਾਲ ਡੀਵੀਆਰ ਵੀ ਚੋਰੀ ਕਰ ਲਿਆ। ਨੇੜਲੇ ਖੇਤਾਂ ਵਿਚੋਂ ਇਕ ਗੋਲਕ ਟੁੱਟੀ ਹਾਲਤ ਵਿਚ ਮਿਲੀ ਹੈ। <&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;