<p><strong>ਚੰਡੀਗੜ੍ਹ&sol;ਦਿੱਲੀ &vert;<&sol;strong> ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਗਾਇਕ ਅਤੇ ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਭਾਰਤ ਦੌਰੇ ਨੂੰ ਲੈ ਕੇ ਸੁਰਖੀਆਂ ਵਿਚ ਹਨ। ਦਿਲਜੀਤ ਦੋਸਾਂਝ ਭਾਰਤ ਵਿਚ ਦਸ ਥਾਵਾਂ &&num;8216&semi;ਤੇ ਇਕ ਤੋਂ ਬਾਅਦ ਇਕ ਸੰਗੀਤ ਸਮਾਰੋਹ ਕਰਨਗੇ। ਇਸ ਟੂਰ ਨੂੰ ਦਿਲ-ਲੁਮਿਨਾਤੀ ਦਾ ਨਾਂ ਦਿੱਤਾ ਗਿਆ ਹੈ।<&sol;p>&NewLine;<p>ਸਾਰੇ ਕੰਸਰਟ ਦਾ ਸਭ ਤੋਂ ਵੱਡਾ ਸ਼ੋਅ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ &&num;8216&semi;ਚ ਹੋਣ ਜਾ ਰਿਹਾ ਹੈ ਪਰ ਉਕਤ ਸਮਾਰੋਹ ਲਈ ਟਿਕਟਾਂ ਦੇ ਰੇਟਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸ ਦੇਈਏ ਕਿ ਦਿਲਜੀਤ ਦੀ ਸ਼ੋਅ ਕੁਝ ਹੀ ਘੰਟਿਆਂ ਵਿਚ ਫੁਲ ਹੋ ਗਿਆ ਸੀ। ਅਜਿਹੇ &&num;8216&semi;ਚ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਟਿਕਟ ਦੇ ਰੇਟਾਂ &&num;8216&semi;ਚ ਅਚਾਨਕ ਵਾਧੇ ਨੂੰ ਲੈ ਕੇ ਕਾਨੂੰਨੀ ਨੋਟਿਸ ਭੇਜਿਆ ਹੈ। ਦਿਲਜੀਤ ਤੋਂ ਇਲਾਵਾ ਇਹ ਨੋਟਿਸ Zomato&comma; HDFC ਬੈਂਕ ਅਤੇ ਸਾਰੇਗਾਮਾ ਪ੍ਰਾਈਵੇਟ ਲਿਮਟਿਡ ਨੂੰ ਵੀ ਭੇਜਿਆ ਗਿਆ ਹੈ।<&sol;p>&NewLine;<p>ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦਾ ਕੰਸਰਟ 26 ਅਕਤੂਬਰ ਨੂੰ ਦਿੱਲੀ ਵਿਚ ਹੈ। ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਦੀਆਂ ਕੀਮਤਾਂ ਵਿਚ ਧੋਖਾਧੜੀ ਅਤੇ ਟਿਕਟ ਨਾ ਖਰੀਦਣ ਕਾਰਨ ਇੱਕ ਮਹਿਲਾ ਪ੍ਰਸ਼ੰਸਕ ਨੇ ਗਾਇਕ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਰਿਧੀਮਾ ਕਪੂਰ ਨਾਮ ਦੇ ਦਿਲਜੀਤ ਦੀ ਫੈਨ ਕੁੜੀ ਨੇ ਭੇਜਿਆ ਹੈ। ਨੋਟਿਸ ਵਿਚ ਕਪੂਰ ਨੇ ਕਿਹਾ  ਕਿ ਦੌਰੇ ਤੋਂ ਪਹਿਲਾਂ ਟਿਕਟਾਂ ਦੀਆਂ ਕੀਮਤਾਂ ਵਿਚ ਹੇਰਾਫੇਰੀ ਕੀਤੀ ਗਈ ਹੈ&comma; ਜੋ ਕਿ ਇੱਕ ਅਨੁਚਿਤ ਵਪਾਰਕ ਅਭਿਆਸ ਹੈ।<&sol;p>&NewLine;<p>ਤੁਹਾਨੂੰ ਦੱਸ ਦੇਈਏ ਕਿ ਜਿਸ ਲੜਕੀ ਨੇ ਨੋਟਿਸ ਭੇਜਿਆ ਹੈ&comma; ਉਹ ਦਿੱਲੀ ਦੀ ਲਾਅ ਦੀ ਵਿਦਿਆਰਥਣ ਹੈ। ਉਹ ਆਪਣੇ ਚਹੇਤੇ ਸਟਾਰ ਦਾ ਲਾਈਵ ਕੰਸਰਟ ਦੇਖਣ ਲਈ ਬਹੁਤ ਉਤਸ਼ਾਹਿਤ ਸੀ ਪਰ ਉਸ ਨੂੰ ਟਿਕਟ ਨਹੀਂ ਮਿਲ ਸਕੀ&comma; ਜਿਸ ਕਾਰਨ ਉਸ ਨੇ ਨਿਰਾਸ਼ ਹੋ ਕੇ ਇਹ ਵੱਡਾ ਕਦਮ ਚੁੱਕਦਿਆਂ ਦਿਲਜੀਤ ਨੂੰ ਨੋਟਿਸ ਭੇਜਿਆ ਹੈ। ਦਿਲਜੀਤ ਦੇ ਹੈਦਰਾਬਾਦ&comma; ਅਹਿਮਦਾਬਾਦ&comma; ਲਖਨਊ&comma; ਪੁਣੇ&comma; ਕੋਲਕਾਤਾ&comma; ਬੈਂਗਲੁਰੂ&comma; ਇੰਦੌਰ&comma; ਚੰਡੀਗੜ੍ਹ ਅਤੇ ਗੁਹਾਟੀ ਵਿਚ ਸ਼ੋਅ ਹੋਣਗੇ।<&sol;p>&NewLine;<p>ਕਪੂਰ ਵੱਲੋਂ ਭੇਜੇ ਗਏ ਨੋਟਿਸ &&num;8216&semi;ਚ ਕਿਹਾ ਗਿਆ ਹੈ ਕਿ ਟਿਕਟ ਬੁਕਿੰਗ ਦਾ ਸਮਾਂ 12 ਸਤੰਬਰ ਨੂੰ ਦੁਪਹਿਰ 1 ਵਜੇ ਐਲਾਨਿਆ ਗਿਆ ਸੀ ਪਰ ਟਿਕਟਾਂ 12&period;59 ਵਜੇ ਉਪਲਬਧ ਕਰਵਾਈਆਂ ਗਈਆਂ। ਜਿਸ ਕਾਰਨ ਸੈਂਕੜੇ ਪ੍ਰਸ਼ੰਸਕਾਂ ਨੇ ਇੱਕ ਮਿੰਟ ਵਿਚ ਹੀ ਟਿਕਟਾਂ ਬੁੱਕ ਕਰਵਾ ਲਈਆਂ ਅਤੇ ਬਾਅਦ ਵਿਚ ਲੋਕਾਂ ਨੂੰ ਟਿਕਟਾਂ ਨਹੀਂ ਮਿਲੀਆਂ। ਮੇਰਾ ਐਚਡੀਐਫਸੀ ਕ੍ਰੈਡਿਟ ਕਾਰਡ ਸਿਰਫ ਅਰਲੀ-ਬਰਡ ਪਾਸ ਪ੍ਰਾਪਤ ਕਰਨ ਲਈ ਬਣਾਇਆ ਸੀ। ਹਾਲਾਂਕਿ ਉਸ ਦੇ ਖਾਤੇ ਵਿੱਚੋਂ ਪੈਸੇ ਕੱਟੇ ਜਾਣ ਦੇ ਬਾਵਜੂਦ ਉਸਨੂੰ ਪਾਸ ਨਹੀਂ ਮਿਲ ਸਕਿਆ ਅਤੇ ਬਾਅਦ ਵਿਚ ਰਕਮ ਵਾਪਸ ਕਰ ਦਿੱਤੀ ਗਈ। ਅਜਿਹੇ &&num;8216&semi;ਚ ਉਸ ਨੂੰ ਟਿਕਟ ਨਹੀਂ ਮਿਲ ਸਕੀ ਕਿਉਂਕਿ ਟਿਕਟ ਸਮੇਂ ਤੋਂ ਪਹਿਲਾਂ ਲਾਈਵ ਹੋ ਗਈ ਸੀ।<&sol;p>&NewLine;<p>&nbsp&semi;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;