&NewLine;<p class&equals;"wp-block-paragraph"><strong>ਮਾਨਸਾ &vert;&nbsp&semi;<&sol;strong>ਪੰਜਾਬ ਦੇ ਮਾਨਸਾ ਤੋਂ ਹਰਿਆਣਾ ਦੇ ਟੋਹਾਣਾ ’ਚ ਗਏ ਅਮਰਵੀਰ ਨੂੰ ਫਤਿਹਾਬਾਦ ਅਦਾਲਤ ਨੇ ਬਲਾਤਕਾਰ ਮਾਮਲੇ ’ਚ 14 ਸਾਲ ਦੀ ਸਜ਼ਾ ਸੁਣਾਈ ਹੈ। ਉਸ ਨੂੰ &OpenCurlyQuote;ਜਲੇਬੀ ਬਾਬਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ’ਤੇ ਕਈ ਲੜਕੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹਨ। ਉਸ ਖ਼ਿਲਾਫ਼ 6 ਔਰਤਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ&comma; ਜਿਸ ’ਚ ਇਕ ਨਾਬਾਲਗਾ ਵੀ ਸ਼ਾਮਲ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਝਾੜ-ਫੂਕ ਦੀ ਆੜ ’ਚ ਉਹ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ&comma; ਜਿਸ ਦੌਰਾਨ ਉਨ੍ਹਾਂ ਦੀ ਵੀਡੀਓ ਵੀ ਬਣਾਉਂਦਾ ਸੀ। 2018 ’ਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਜ਼ਮਾਨਤ ਦਾ ਵੀ ਕਾਫ਼ੀ ਯਤਨ ਕੀਤਾ ਪਰ ਸਫ਼ਲਤਾ ਨਹੀਂ ਮਿਲੀ। ਇਸ ਤੋਂ ਇਲਾਵਾ 2017 ’ਚ ਵੀ ਇਕ ਔਰਤ ਨੇ ਝਾੜ-ਫੂਕ ਦੇ ਬਹਾਨੇ ਬਲਾਤਕਾਰ ਦਾ ਦੋਸ਼ ਲਾਇਆ ਸੀ ਪਰ ਬਾਬੇ ਦੀ ਧੀ ਨੇ ਆ ਕੇ ਉਸ ਨੂੰ ਬਚਾਅ ਲਿਆ ਪਰ 2018 ’ਚ ਬਾਬੇ ਦੇ ਕਾਲੇ ਕਾਰਨਾਮੇ ਸਾਹਮਣੇ ਆਏ ਤਾਂ ਉਸ ਦੀ ਧੀ ਵੀ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਉਸ ਦੇ ਬੱਚੇ ਪੰਜਾਬ ਆ ਕੇ ਰਹਿਣ ਲੱਗੇ ਤਾਂ ਔਰਤਾਂ ਡੇਰੇ ’ਚ ਰਹਿਣ ਲੱਗੀਆਂ&comma; ਜੋ ਬਾਬੇ ਲਈ ਔਰਤਾਂ ਨੂੰ ਫਸਾਉਣ ਦਾ ਕੰਮ ਕਰਦੀਆਂ ਸਨ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਅਮਰਵੀਰ ਮੂਲ ਰੂਪ ’ਚ ਮਾਨਸਾ ਦਾ ਰਹਿਣ ਵਾਲਾ ਸੀ&comma; ਜੋ 24 ਸਾਲ ਪਹਿਲਾਂ ਟੋਹਾਣਾ ਗਿਆ ਸੀ। ਉਸ ਨੇ ਉਥੇ ਜਲੇਬੀ ਦੀ ਰੇਹੜੀ ਲਾਉਣੀ ਸ਼ੁਰੂ ਕਰ ਦਿੱਤੀ&comma; ਜਿਸ ਤੋਂ ਬਾਅਦ ਉਹ ਕਿਸੇ ਤਾਂਤਰਿਕ ਦੇ ਸੰਪਰਕ ’ਚ ਆਇਆ। ਇਸ ਤੋਂ ਬਾਅਦ ਉਸ ਨੇ ਇਕ ਮਕਾਨ ਲੈ ਕੇ ਉਸ ਨੂੰ ਡੇਰੇ ਦਾ ਰੂਪ ਦੇ ਦਿੱਤਾ ਅਤੇ ਬਾਬਾ ਕਹਾਉਣ ਲੱਗਾ।<br><br>ਟੋਹਾਣਾ ਦੇ ਬਹੁ ਚਰਚਿਤ &OpenCurlyQuote;ਜਲੇਬੀ ਬਾਬਾ’ ਬਲਾਤਕਾਰ ਕਾਂਡ ਦੇ ਪੀੜਤਾਂ ’ਚ ਬਾਬੇ ਦੀ ਰਿਸ਼ਤੇਦਾਰ ਔਰਤ ਵੀ ਸ਼ਾਮਲ ਸੀ&comma; ਜਿਸ ਨੇ ਬਾਬੇ ਨੂੰ ਸਜ਼ਾ ਦਿਵਾਉਣ ਲਈ ਆਖ਼ਰ ਤਕ ਕਾਨੂੰਨੀ ਲੜਾਈ ਲੜੀ। ਟੋਹਾਣਾ ਪੁਲਿਸ ਨੇ ਇਸ ਮਾਮਲੇ ’ਚ ਛੇ ਪੀੜਤਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ&comma; ਜਿਸ ਤੋਂ ਬਾਅਦ 4 ਸਾਲ ਤਕ ਇਹ ਮਾਮਲਾ ਅਦਾਲਤ ’ਚ ਚੱਲਦਾ ਰਿਹਾ। ਫਾਸਟ ਟ੍ਰੈਕ ਅਦਾਲਤ ਦੇ ਜੱਜ ਬਲਵੰਤ ਸਿੰਘ ਨੇ ਬਾਬੇ ਨੂੰ ਦੋਸ਼ੀ ਕਰ ਦਿੱਤਾ। &OpenCurlyQuote;ਜਲੇਬੀ ਬਾਬਾ’ ਦੇ ਕਬਜ਼ੇ ’ਚੋਂ ਗ੍ਰਿਫ਼ਤਾਰੀ ਸਮੇਂ ਅਫ਼ੀਮ ਤੇ ਨਸ਼ੀਲੀਆ ਗੋਲੀਆਂ ਵੀ ਮਿਲੀਆਂ ਤੇ ਐੱਨਡੀਪੀਐੱਸ ਐਕਟ ਤਹਿਤ ਕੇਸ ਚੱਲ ਰਿਹਾ ਹੈ।<&sol;p>&NewLine;&NewLine;&NewLine;&NewLine;<h2 class&equals;"wp-block-heading"><strong>ਵੇਖੋ ਵੀਡੀਓ<&sol;strong><&sol;h2>&NewLine;&NewLine;&NewLine;&NewLine;<figure><iframe src&equals;"https&colon;&sol;&sol;www&period;facebook&period;com&sol;plugins&sol;video&period;php&quest;height&equals;314&amp&semi;href&equals;https&percnt;3A&percnt;2F&percnt;2Fwww&period;facebook&period;com&percnt;2Fpunjabibulletin&percnt;2Fvideos&percnt;2F1843971725946632&percnt;2F&amp&semi;show&lowbar;text&equals;false&amp&semi;width&equals;560&amp&semi;t&equals;0" width&equals;"560" height&equals;"314" allowfullscreen&equals;"true"><&sol;iframe><&sol;figure>&NewLine;&NewLine;&NewLine;&NewLine;<p class&equals;"wp-block-paragraph"><br><br><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;