ਚੰਡੀਗੜ੍ਹ | ਪੰਜਾਬ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਰੋੜੀ ਸਿਆਸਤ ਵਿਚ ਆਉਣ ਤੋਂ ਪਹਿਲਾਂ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਦਾ ਸਟੂਡਿਓ ਚਲਾਉਂਦੇ ਸੀ। ਡਿਪਟੀ ਸਪੀਕਰ ਬਣਨ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਸਾਹਮਣੇ ਆਉਣ ਲੱਗਾ ਹੈ।
ਉਹ ਦੱਸਦੇ ਹਨ ਕਿ ਮੈਂ ਮਹਿਜ 17 ਸਾਲ ਦੀ ਉਮਰ ਵਿਚ ਹੀ ਕੰਮ ਕਰਨ ਲੱਗ ਪਿਆ ਸੀ। ਜਦੋਂ ਗਾਹਕ ਦੁਕਾਨ ‘ਤੇ ਆਉਂਦਾ ਸੀ ਤਾਂ ਮੈਂ ਨੀਵੀਂ ਪਾ ਕੇ ਪੈਸੇ ਮੰਗਦਾ ਸਾਂ, ਕਿਉਂਕਿ ਛੋਟਾ ਹੋਣ ਕਰਕੇ ਸੰਗ ਲੱਗਦੀ ਸੀ।
ਉਹਨਾਂ ਨੇ 24 ਮਈ 2001 ਵਿਚ ਆਪਣਾ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਦਾ ਸਟੂਡਿਓ ਤਿਆਰ ਕਰਵਾਇਆ। ਉਹਨਾਂ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕੀਤੀ। ਪਾਰਟੀ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਯੂਥ ਦਾ ਇੰਚਾਰਜ ਲਾਇਆ। ਉਸ ਤੋਂ ਬਾਅਦ ਸਰਕਲ ਪ੍ਰਧਾਨ ਤੇ ਫਿਰ ਲੋਕ ਸਭਾ ਦਾ ਪ੍ਰਧਾਨ ਬਣਾਇਆ।
2017 ਵਿਚ ਜੈ ਕ੍ਰਿਸ਼ਨ ਰੋੜੀ ਨੇ ਗੜਸ਼ੰਕਰ ਤੋਂ ਵਿਧਾਨ ਸਭਾ ਦੀ ਚੋਣ ਲੜੀ ਤੇ ਉਹ ਜਿੱਤ ਗਏ। ਪਾਰਟੀ ਨੇ ਉਹਨਾਂ ਕਾਰਗੁਜ਼ਾਰੀ ਦੇਖਦੇ ਹੋਏ 2022 ਵਿਚ ਇਕ ਵਾਰ ਫਿਰ ਟਿਕਟ ਦਿੱਤੀ ਤਾਂ ਉਹ ਜਿੱਤ ਗਏ। ਹੁਣ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਹੈ।
ਸਟੂਡਿਓ ਚਲਾਉਣ ਵਾਲਾ ਮੁੰਡਾ ਬਣਿਆ ਵਿਧਾਨ ਸਭਾ ਦਾ ਡਿਪਟੀ ਸਪੀਕਰ, ਸੰਘਰਸ਼ ਦੀ ਕਹਾਣੀ ਦਿਲਚਸਪ ਹੈ
Related Post