<p><strong>ਚੰਡੀਗੜ੍ਹ&comma; 15 ਅਕਤੂਬਰ &vert;<&sol;strong> ਪੰਜਾਬ ਵਿਚ ਇਸ ਸਾਲ ਡੇਂਗੂ ਦਾ ਮੱਛਰ ਕਾਫੀ ਖਤਰਨਾਕ ਸਾਬਤ ਹੋ ਰਿਹਾ ਹੈ। ਪਿਛਲੇ ਹਫ਼ਤੇ ਜਿੱਥੇ ਰੋਜ਼ਾਨਾ 50-60 ਨਵੇਂ ਕੇਸ ਦਰਜ ਹੋ ਰਹੇ ਸਨ&comma; ਉੱਥੇ ਹੀ ਇਸ ਹਫ਼ਤੇ ਡੇਂਗੂ ਦੀ ਲਾਗ ਵਧ ਗਈ ਹੈ ਅਤੇ ਰੋਜ਼ਾਨਾ ਔਸਤਨ 70 ਨਵੇਂ ਕੇਸ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 15 ਦਿਨਾਂ ਵਿਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ&comma; ਇਸ ਲਈ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ।<&sol;p>&NewLine;<p>ਹੁਣ ਤੱਕ ਪੰਜਾਬ ਵਿਚ ਡੇਂਗੂ ਦੇ ਕੁੱਲ 1536 ਮਾਮਲੇ ਦਰਜ ਹੋ ਚੁੱਕੇ ਹਨ&comma; ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਸਾਲ ਹੁਣ ਤੱਕ ਡੇਂਗੂ ਨਾਲ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। ਸੂਬੇ ਦੇ 10 ਜ਼ਿਲ੍ਹੇ ਡੇਂਗੂ ਦੇ ਮੁੱਖ ਹਾਟਸਪਾਟ ਵਜੋਂ ਸਾਹਮਣੇ ਆਏ ਹਨ&comma; ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਮੁਹਾਲੀ ਹੈ&comma; ਜਿੱਥੇ 537 ਮਾਮਲੇ ਸਾਹਮਣੇ ਆਏ ਹਨ।<&sol;p>&NewLine;<p>ਇਸ ਤੋਂ ਬਾਅਦ ਹੁਸ਼ਿਆਰਪੁਰ &&num;8216&semi;ਚ 119 ਤੇ ਲੁਧਿਆਣਾ &&num;8216&semi;ਚ 107&comma; ਪਟਿਆਲਾ &lpar;77&rpar;&comma; ਮੋਗਾ &lpar;70&rpar;&comma; ਫਰੀਦਕੋਟ &lpar;69&rpar;&comma; ਪਠਾਨਕੋਟ &lpar;69&rpar;&comma; ਜਲੰਧਰ &lpar;67&rpar;&comma; ਬਠਿੰਡਾ &lpar;61&rpar;&comma; ਅਤੇ ਕਪੂਰਥਲਾ &lpar;43&rpar; ਸ਼ਾਮਲ ਹਨ।<&sol;p>&NewLine;<p><strong>ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਵੱਡੇ ਉਪਰਾਲੇ<&sol;strong><br &sol;>&NewLine;ਪੰਜਾਬ ਦੇ ਸਿਹਤ ਵਿਭਾਗ ਨੇ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ 2160 ਟੀਮਾਂ ਤਾਇਨਾਤ ਕੀਤੀਆਂ ਹਨ। ਡਾਇਰੈਕਟਰ ਡਾ&period; ਹਤਿੰਦਰ ਕੌਰ ਅਤੇ ਨੋਡਲ ਅਫ਼ਸਰ ਡਾ&period; ਅਰਸ਼ਦੀਪ ਨੇ ਦੱਸਿਆ ਕਿ ਇਹ ਟੀਮਾਂ ਨਾ ਸਿਰਫ਼ ਏਡੀਜ਼ ਮੱਛਰ ਦੇ ਲਾਰਵੇ ਦੀ ਪਛਾਣ ਕਰ ਰਹੀਆਂ ਹਨ ਸਗੋਂ ਸਪਰੇਅ ਰਾਹੀਂ ਉਨ੍ਹਾਂ ਨੂੰ ਨਸ਼ਟ ਵੀ ਕਰ ਰਹੀਆਂ ਹਨ । ਇਸ ਦੇ ਲਈ 1200 ਘਰੇਲੂ ਚੈਕਰਾਂ ਨੂੰ ਘਰ-ਘਰ ਜਾ ਕੇ ਸਰਵੇ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਹੁਣ ਤੱਕ 46 ਲੱਖ ਤੋਂ ਵੱਧ ਘਰਾਂ ਤੇ 94 ਲੱਖ ਕੰਟੇਨਰਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ&comma; ਜਿਸ ਵਿਚ 31&comma;677 ਘਰਾਂ ਅਤੇ 35&comma;844 ਕੰਟੇਨਰਾਂ ਵਿਚ ਮੱਛਰ ਦੇ ਲਾਰਵੇ ਪਾਏ ਗਏ ਹਨ&comma; ਜਿਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ<a href&equals;"https&colon;&sol;&sol;shorturl&period;at&sol;0tM6T"> https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;