ਨਵੀਂ ਦਿੱਲੀ. ਦਿੱਲੀ ਚੋਣਾਂ ਨੂੰ ਲੈ ਕੇ ਸ਼ਾਹੀਨ ਬਾਗ ਇਲਾਕਾ ਪਿੱਛਲੇ ਕਾਫੀ ਸਮੇਂ ਤੋਂ ਐਨਆਰਸੀ ਕਾਨੂੰਨ ਨੂੰ ਲੈ ਕੇ ਸੁਰਖਿਆਂ ਵਿੱਚ ਬਣਿਆ ਹੋਇਆ ਹੈ। ਅੱਜ ਸਵੇਰ ਤੋਂ ਦਿੱਲੀ ਦੀਆਂ 70 ਸੀਟਾਂ ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਨੂੰ ਲੈ ਕੇ ਸ਼ਾਹੀਨ ਬਾਗ ਦੇ ਵੋਟਰਾਂ ਵਿੱਚ ਕਾਫੀ ਉਤਸਾਹ ਹੈ। ਸ਼ਾਹੀਨ ਬਾਗ ਦੇ ਪੋਲਿੰਗ ਬੂਥ ਦੇ ਬਾਹਰ ਵੋਟਰਾਂ ਦੀ ਲੰਬੀ ਕਤਾਰ ਸਵੇਰ ਤੋਂ ਹੀ ਨਜ਼ਰ ਆ ਰਹੀ ਹੈ।

ਚੌਣਾਂ ਨੂੰ ਦੇਖਦੇ ਹੋਏ ਇਲਾਕੇ ਵਿੱਚ ਸੁਰੱਖਿਆ ਦਾ ਪੂਰਾ ਬੰਦੋਬਸਤ ਕਿੱਤਾ ਗਿਆ ਹੈ। ਪੁਲਸ ਬਲ ਵੱਡੀ ਗਿਣਤੀ ਵਿੱਚ ਤੈਨਾਤ ਕੀਤੇ ਗਏ ਹਨ। ਸ਼ਾਹੀਨ ਬਾਗ ਬੂਥ ਦੇ ਬਾਹਰ ਪੁਲਸ ਪੈਟ੍ਰੋਲਿੰਗ ਬਾਇਕਰਸ ਤੈਨਾਤ ਕੀਤੇ ਗਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸ਼ਾਹੀਨ ਬਾਗ ਇਲਾਕੇ ਵਿੱਚ ਆਉਣ ਵਾਲੇ ਪੰਜ ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।