ਨਵੀਂ ਦਿੱਲੀ | ਦਿੱਲੀ-ਸ਼੍ਰੀਨਗਰ ਸਪਾਈਸਜੈੱਟ ਫਲਾਈਟ ਨੂੰ ਮੰਗਲਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦਰਅਸਲ, ਪਾਇਲਟ ਨੂੰ ਜਹਾਜ਼ ਦੇ ਕਾਕਪਿਟ ਵਿਚ AFT ਕਾਰਗੋ ਫਾਇਰ ਲਾਈਟ ਦੇ ਚਾਲੂ ਹੋਣ ਦੀ ਗਲਤ ਚਿਤਾਵਨੀ ਮਿਲੀ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਅੱਧ ਵਿਚਕਾਰ ਵਾਪਸ ਦਿੱਲੀ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਜਹਾਜ਼ ਵਿਚ 140 ਯਾਤਰੀ ਸਵਾਰ ਸਨ।
ਏਅਰਲਾਈਨਜ਼ ਕੰਪਨੀ ਦੇ ਬੁਲਾਰੇ ਅਨੁਸਾਰ ਸਪਾਈਸ ਜੈੱਟ B737 ਦਾ ਸੰਚਾਲਨ ਦਿੱਲੀ-ਸ਼੍ਰੀਨਗਰ SG-8373 ਨੇ ਸਵੇਰੇ 9.45 ਵਜੇ ਦਿੱਲੀ ਤੋਂ ਸ਼੍ਰੀਨਗਰ ਲਈ ਉਡਾਣ ਭਰੀ। ਸ਼੍ਰੀਨਗਰ ਪਹੁੰਚਣ ਤੋਂ ਪਹਿਲਾਂ ਹੀ ਅਚਾਨਕ ਕਾਕਪਿਟ ਵਿਚ AFT ਕਾਰਗੋ ਦੀ ਫਾਇਰ ਲਾਈਟ ਜਗ ਗਈ, ਜਿਸ ਤੋਂ ਬਾਅਦ ਦਿੱਲੀ ਵਿਚ ਫਲਾਈਟ ਦੀ ਲੈਂਡਿੰਗ ਕਰਨ ਦਾ ਫੈਸਲਾ ਕੀਤਾ ਗਿਆ।
ਮਾਮਲੇ ਸਬੰਧੀ ਕੰਪਨੀ ਨੇ ਕਿਹਾ ਕਿ ਲੈਂਡਿੰਗ ਤੋਂ ਪਹਿਲਾਂ ਫਲਾਈਟ ਦੀ ਚੈਕਿੰਗ ਵਿਚ ਸਾਰੇ ਸੰਚਾਲਨ ਮਾਪਦੰਡ ਆਮ ਪਾਏ ਗਏ ਸਨ। ਲੈਂਡਿੰਗ ਤੋਂ ਬਾਅਦ ਜਦੋਂ AFT ਕਾਰਗੋ ਨੂੰ ਖੋਲ੍ਹਿਆ ਗਿਆ ਤਾਂ ਉੱਥੇ ਅੱਗ ਜਾਂ ਧੂੰਏ ਵਰਗਾ ਕੁਝ ਨਹੀਂ ਮਿਲਿਆ। ਹਾਲਾਂਕਿ ਪਾਇਲਟ ਵੱਲੋਂ ਜਦੋਂ ਜਾਂਚ ਕੀਤੀ ਤਾਂ ਲਾਈਟ ਆਪਣੇ ਆਪ ਬੁਝ ਗਈ। ਸ਼ੁਰੂਆਤੀ ਜਾਂਚ ‘ਚ ਚਿਤਾਵਨੀ ਝੂਠੀ ਪਾਈ ਗਈ।
ਦਿੱਲੀ-ਸ਼੍ਰੀਨਗਰ ਸਪਾਈਸਜੈੱਟ ਫਲਾਈਟ ਦੀ ਹੋਈ ਐਮਰਜੈਂਸੀ ਲੈਂਡਿੰਗ, 140 ਯਾਤਰੀ ਸਨ ਸਵਾਰ, ਪੜ੍ਹੋ ਵਜ੍ਹਾ
Related Post