ਦਿੱਲੀ । ਇਥੋਂ ਇਕ ਸ਼ਰਮਨਾਕ ਖਬਰ ਆਈ ਹੈ। ਹਰਸ਼ ਵਿਹਾਰ ਥਾਣਾ ਖੇਤਰ ‘ਚ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਜੀਜੇ ਨੇ ਸਾਲੀ ਨਾਲ 16 ਦਿਨਾਂ ਤੱਕ ਬਲਾਤਕਾਰ ਕੀਤਾ। ਪੀੜਤਾ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ, ਇਸ ਲਈ ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਪੁਲਿਸ ਨੇ ਧਮਕੀ ਦੇਣ ਦੇ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਹੈ। ਮੁਲਜ਼ਮ ਅਜੇ ਫਰਾਰ ਹੈ।

ਪੁਲਿਸ ਨੇ ਕਿਹਾ ਕਿ 7 ਮਈ ਨੂੰ 19 ਸਾਲ ਦੀ ਪੀੜਤਾ ਦਾ ਜੀਜਾ ਉਨ੍ਹਾਂ ਦੇ ਘਰ ਆਇਆ ਸੀ। ਇਸ ਦੌਰਾਨ ਉਸ ਦੇ ਮਾਤਾ-ਪਿਤਾ ਅਤੇ ਭਰਾ ਕਿਸੇ ਕੰਮ ਲਈ ਘਰੋਂ ਬਾਹਰ ਚਲੇ ਗਏ। ਜੀਜੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਪੀੜਤਾ ਨੇ ਆਪਣੇ ਮਾਪਿਆਂ ਨੂੰ ਸ਼ਿਕਾਇਤ ਕਰਨ ਲਈ ਕਿਹਾ ਤਾਂ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਸ ਤੋਂ ਬਾਅਦ 10 ਮਈ ਨੂੰ ਕਥਿਤ ਦੋਸ਼ੀ ਫਿਰ ਤੋਂ ਆਪਣੇ ਸਹੁਰੇ ਘਰ ਆਇਆ। ਪੀੜਤਾ ਘਰ ‘ਚ ਇਕੱਲੀ ਸੀ। ਮੁਲਜ਼ਮ ਉਸ ਨੂੰ ਜ਼ਬਰਦਸਤੀ ਘਰੋਂ ਬਾਹਰ ਲੈ ਗਿਆ। ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨੂੰ ਚਾਕੂ ਦਿਖਾ ਕੇ ਧਮਕੀਆਂ ਦਿੱਤੀਆਂ। ਫਿਰ ਉਸ ਨੂੰ ਅਣਪਛਾਤੀ ਜਗ੍ਹਾ ‘ਤੇ ਲੈ ਗਿਆ ਅਤੇ 10 ਮਈ ਤੋਂ 26 ਮਈ ਤੱਕ ਫਿਰ ਹਵਸ ਦਾ ਸ਼ਿਕਾਰ ਬਣਾਇਆ।

26 ਮਈ ਨੂੰ ਕਥਿਤ ਦੋਸ਼ੀ ਉਸ ਨੂੰ ਵਿਆਹ ਕਰਵਾਉਣ ਲਈ ਆਪਣੇ ਨਾਲ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਪੀੜਤਾ ਨੇ ਕਿਸੇ ਦੇ ਫੋਨ ਤੋਂ ਆਪਣੇ ਪਿਤਾ ਨੂੰ ਫੋਨ ਕੀਤਾ। ਪਿਤਾ ਨੇ ਉੱਥੇ ਪਹੁੰਚ ਕੇ ਕਥਿਤ ਦੋਸ਼ੀ ਨੂੰ ਫੜ ਲਿਆ ਪਰ ਕੁਝ ਹੀ ਦੇਰ ‘ਚ ਉਹ ਫਰਾਰ ਹੋ ਗਿਆ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।