ਨਵੀਂ ਦਿੱਲੀ. ਅਭਿਨੇਤਰੀ ਦੀਪਿਕਾ ਪਾਦੂਕੋਨ ਨੇ ਜੇਐਨਯੂ ਜਾ ਕੇ ਉੱਥੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਸਾਥ ਦਿੱਤਾ। ਮੰਗਲਵਾਰ ਸ਼ਾਮ ਨੂੰ ਅਚਾਨਕ ਦੀਪਿਕਾ ਰਾਤ ਕਰੀਬ ਪੌਣੇ ਅੱਠ ਵਜੇ ਜੇਐਨਯੂ ਪਹੁੰਚੀ। ਉੱਥੇ ਜੇਐਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਹੋਰ ਵਿਦਿਆਰਥੀਆਂ ਨਾਲ ਪ੍ਰਦਰਸ਼ਨ ਕਰ ਰਹੇ ਸਨ। ਦੀਪਿਕਾ ਆਇਸ਼ੀ ਘੋਸ਼ ਨੂੰ ਮਿਲੀ ਅਤੇ 10-15 ਮਿੰਟ ਤੱਕ ਉੱਥੇ ਮੌਜੂਦ ਰਹੀ।
ਦੀਪਿਕਾ ਨੇ ਸੰਬੋਧਨ ਨਹੀਂ ਕੀਤਾ। ਹਾਲਾਂਕਿ ਦੀਪਿਕਾ ਦੀ ਮੌਜੂਦਗੀ ‘ਚ ਕਨ੍ਹਈਆ ਕੁਮਾਰ ਨੇ ਅੰਬੇਡਕਰ ਦੇ ਨਾਰੇ ਲਗਾਏ। ਇਸ ਵੇਲੇ ਸੀਪੀਆਈਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਰਾਜ ਸਭਾ ਮੈਂਬਰ ਡੀ. ਰਾਜਾ ਵੀ ਇਸ ਮੌਕੇ ‘ਤੇ ਮੌਜੂਦ ਸਨ। ਜੇਐਨਯੂ ‘ਚ 34 ਵਿਦਿਆਰਥੀ ਅਤੇ ਪ੍ਰੋਫੈਸਰ ਜਖ਼ਮੀ ਹੋਏ। ਦੀਪਿਕਾ ਪਾਦੂਕੋਨ ਅੱਜ ਕਲ ਆਪਣੀ ਆਉਣ ਵਾਲੀ ਫ਼ਿਲਮ ‘ਛਪਾਕ’ ਦੀ ਪ੍ਰਮੋਸ਼ਨ ‘ਚ ਰੁਝੇ ਹੋਏ ਹਨ।