ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਆਧੁਨਿਕ ਹਥਿਆਰ ਲੈ ਕੇ ਫਰਾਰ ਹੋਇਆ ਹੈ। ਪੁਲਿਸ ਨੂੰ ਖੁਫੀਆ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਹੁਣ ਪੰਜਾਬ ਪੁਲਿਸ ਦੀਆਂ ਟੀਮਾਂ ਹਰਿਆਣਾ ਤੇ ਰਾਜਸਥਾਨ ਵਿਚ ਦੀਪਕ ਮੁੰਡੀ ਦੀ ਭਾਲ ਕਰ ਰਹੀਆਂ ਹਨ। ਮੁੰਡੀ ਦੀ ਤਲਾਸ਼ੀ ਲਈ ਪੁਲਿਸ ਨੇ 5 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ।
ਪੁਲਿਸ ਦੇ ਸੂਤਰਾਂ ਮੁਤਾਬਿਕ ਦੀਪਕ ਕੋਲ ਆਧੁਨਿਕ ਹਥਿਆਰ ਹਨ। ਇਸ ਇਨਪੁੱਟ ਦੇ ਨਾਲ ਹੀ ਪੁਲਿਸ ਨੂੰ ਦੀਪਕ ਮੁੰਡੀ ਦੀ ਲੋਕੇਸ਼ਨ ਬਾਰੇ ਵੀ ਅਹਿਮ ਜਾਣਕਾਰੀ ਪ੍ਰਾਪਤ ਹੋਈ ਹੈ। ਰੂਪਾ ਤੇ ਮਨੂੰ ਕੁੱਸਾ ਦੀ ਐਨਕਾਊਂਟਰ ਵਿਚ ਮੌਤ ਤੋਂ ਬਾਅਦ ਹੁਣ ਮੁੰਡੀ ਪੁਲਿਸ ਦੀ ਰਾਡਾਰ ਉਤੇ ਹੈ। ਇਸੇ ਤਹਿਤ ਹੀ ਪੰਜਾਬ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਉਸਦੀ ਭਾਲ ਰਾਜਸਥਾਨ ਤੇ ਹਰਿਆਣਾ ਵਿਚ ਘੁੰਮ ਰਹੀਆਂ ਹਨ।
ਮੂਸੇਵਾਲਾ ਕਤਲਕਾਂਡ ਵਿਚ ਪ੍ਰਿਅਵਰਤ ਫੌਜੀ, ਕਾਸ਼ੀ ਉਰਫ ਕੁਲਦੀਪ ਤੇ ਅੰਕਿਤ ਸਿਰਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਗਰੂਪ ਰੂਪਾ ਤੇ ਮਨਪ੍ਰੀਤ ਕੁੱਸਾ ਦਾ ਐਨਕਾਊਂਟਰ ਹੋ ਚੁੱਕਾ ਹੈ। ਮੂਸੇਵਾਲਾ ਮਰਡਕ ਕਾਂਡ ਦੇ ਸਾਰੇ ਆਰੋਪੀਆਂ ਵਿਚੋਂ ਹੁਣ ਸਿਰਫ ਦੀਪਕ ਮੁੰਡੀ ਹੀ ਬਚਿਆ ਹੈ।
ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਫਰਾਰ ਛੇਵੇਂ ਸ਼ਾਰਪ ਸ਼ੂਟਰ ਨੂੰ ਫੜਨ ਲਈ ਪੁਲਿਸ ਨੇ ਆਪ੍ਰੇਸ਼ਨ ਮੁੰਡੀ ਤਿਆਰ ਕੀਤਾ ਹੈ। ਦੀਪਕ ਮੁੰਡੀ ਦੀ ਭਾਲ ਵਿਚ ਪੁਲਿਸ ਟੀਮਾਂ ਅੰਮ੍ਰਿਤਸਰ ਤੇ ਤਰਨਤਾਰਨ ਵਿਚ ਵੀ ਕਈ ਥਾਵਾਂ ਉਤੇ ਛਾਪੇਮਾਰੀ ਕਰ ਰਹੀਆਂ ਹਨ।
Moosewala murder : ਫਰਾਰ ਸ਼ੂਟਰ ਦੀਪਕ ਮੁੰਡੀ ਕੋਲ ਆਧੁਨਿਕ ਹਥਿਆਰ, 5 ਟੀਮਾਂ ਹਰਿਆਣਾ ਤੇ ਰਾਜਸਥਾਨ ’ਚ ਮੁੰਡੀ ਨੂੰ ਲੱਭਣ ’ਚ ਲੱਗੀਆਂ
Related Post