<p><strong>ਨਵੀਂ ਦਿੱਲੀ&comma; 14 ਅਗਸਤ&vert;<&sol;strong> ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਓਲੰਪਿਕ &OpenCurlyQuote;ਚ ਚਾਂਦੀ ਦਾ ਤਗਮਾ ਮਿਲੇਗਾ ਜਾਂ ਨਹੀਂ&comma; ਇਸ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ। ਵਿਨੇਸ਼ ਫੋਗਾਟ ਦੀ ਅਪੀਲ &&num;8216&semi;ਤੇ ਮੰਗਲਵਾਰ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ &lpar;CAS&rpar; ਦੀ ਐਡਹਾਕ ਡਿਵੀਜ਼ਨ ਨੇ ਫ਼ੈਸਲਾ ਮੁੜ ਟਾਲ਼ ਦਿੱਤਾ। ਹੁਣ ਖੇਡ ਆਰਬਿਟਰੇਸ਼ਨ ਇਸ ਮਾਮਲੇ &&num;8216&semi;ਚ 16 ਅਗਸਤ ਨੂੰ ਆਪਣਾ ਫ਼ੈਸਲਾ ਦੇਵੇਗੀ।<&sol;p>&NewLine;<p>ਇਸ ਤੋਂ ਪਹਿਲਾਂ ਸੀਏਐਸ ਨੇ ਅਦਾਲਤ ਦਾ ਫੈਸਲਾ 10 ਅਗਸਤ ਨੂੰ ਸੁਰੱਖਿਅਤ ਰੱਖ ਲਿਆ ਸੀ ਅਤੇ ਫੈਸਲੇ ਦੀ ਤਰੀਕ 13 ਅਗਸਤ ਤੈਅ ਕੀਤੀ ਸੀ। ਇਸ ਮਾਮਲੇ ਵਿੱਚ ਡਾਕਟਰ ਐਨਾਬੇਲ ਬੇਨੇਟ ਨੇ ਫੈਸਲਾ ਦੇਣਾ ਹੈ।<&sol;p>&NewLine;<p>ਇਸ ਦੇ ਨਾਲ ਹੀ ਜੇਕਰ ਅੱਜ ਫੈਸਲਾ ਹੋ ਗਿਆ ਹੁੰਦਾ ਤਾਂ ਸੀਏਐਸ ਵਿੱਚ ਵਿਨੇਸ਼ ਦੇ ਵਕੀਲ ਹਰੀਸ਼ ਸਾਲਵੇ ਅਤੇ ਭਾਰਤੀ ਓਲੰਪਿਕ ਸੰਘ &lpar;ਆਈਓਏ&rpar; ਦੇ ਮੁਖੀ ਪੀਟੀ ਊਸ਼ਾ ਨੂੰ ਪ੍ਰੈਸ ਕਾਨਫਰੰਸ ਕਰਨੀ ਸੀ। ਇਸ ਮਾਮਲੇ &OpenCurlyQuote;ਤੇ ਵਿਨੇਸ਼ ਦੇ ਚਾਚਾ ਮਹਾਵੀਰ ਫੋਗਾਟ ਨੇ ਕਿਹਾ ਹੈ ਕਿ ਅਸੀਂ ਵਿਨੇਸ਼ ਦਾ ਸੋਨ ਤਮਗਾ ਜੇਤੂ ਵਾਂਗ ਸਵਾਗਤ ਕਰਾਂਗੇ।<&sol;p>&NewLine;<p>ਵਿਨੇਸ਼ ਦੇ ਸੰਨਿਆਸ ਬਾਰੇ ਉਨ੍ਹਾਂ ਕਿਹਾ ਕਿ ਜਿਸ ਖਿਡਾਰੀ ਨਾਲ ਇੰਨੇ ਵੱਡੇ ਪੱਧਰ &OpenCurlyQuote;ਤੇ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ&comma; ਉਹ ਅਜਿਹਾ ਫੈਸਲਾ ਲੈਂਦਾ ਹੈ। ਪੈਰਿਸ ਤੋਂ ਵਾਪਸੀ &OpenCurlyQuote;ਤੇ ਪੂਰਾ ਪਰਿਵਾਰ ਵਿਨੇਸ਼ ਦਾ ਸਵਾਗਤ ਮਨਾਏਗਾ ਅਤੇ 2028 ਓਲੰਪਿਕ ਦੀਆਂ ਤਿਆਰੀਆਂ ਸ਼ੁਰੂ ਕਰੇਗਾ।<&sol;p>&NewLine;<p>ਇਸ ਦੇ ਨਾਲ ਹੀ ਵਿਨੇਸ਼ ਫੋਗਾਟ ਦੀ ਭਾਰਤ ਵਾਪਸੀ ਦੇ ਸਸਪੈਂਸ ਦਾ ਵੀ ਪਰਦਾਫਾਸ਼ ਹੋ ਗਿਆ ਹੈ। ਵਿਨੇਸ਼ 16 ਅਗਸਤ ਨੂੰ ਘਰ ਪਰਤੇਗੀ। ਉਨ੍ਹਾਂ ਦੀ ਫਲਾਈਟ ਸਵੇਰੇ 10 ਵਜੇ ਦਿੱਲੀ ਏਅਰਪੋਰਟ &OpenCurlyQuote;ਤੇ ਪਹੁੰਚਣ ਦੀ ਸੰਭਾਵਨਾ ਹੈ। ਹਵਾਈ ਅੱਡੇ ਤੋਂ ਉਹ ਆਪਣੇ ਜੱਦੀ ਪਿੰਡ ਬਲਾਲੀ ਪਹੁੰਚੇਗੀ। ਹਵਾਈ ਅੱਡੇ ਤੋਂ ਬਲਾਲੀ ਪਿੰਡ ਤੱਕ ਵੱਖ-ਵੱਖ ਥਾਵਾਂ &OpenCurlyQuote;ਤੇ ਪਹਿਲਵਾਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;