ਨਵੀਂ ਦਿੱਲੀ, 17 ਫਰਵਰੀ | ਆਮਿਰ ਖਾਨ ਦੀ ਫਿਲਮ ‘ਦੰਗਲ’ ‘ਚ ਬਾਲ ਕਲਾਕਾਰ ਰਹੀ ਅਭਿਨੇਤਰੀ ਸੁਹਾਨੀ ਭਟਨਾਗਰ ਦਾ ਦਿਹਾਂਤ ਹੋ ਗਿਆ। 19 ਸਾਲ ਦੀ ਉਮਰ ‘ਚ ਸੁਹਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ। ਸੁਹਾਨੀ ਦਾ ਪਿਛਲੇ ਕੁਝ ਦਿਨਾਂ ਤੋਂ ਫਰੀਦਾਬਾਦ ‘ਚ ਇਲਾਜ ਚੱਲ ਰਿਹਾ ਸੀ। ਉਹ ਫਰੀਦਾਬਾਦ ਦੇ ਸੈਕਟਰ 17 ਵਿਚ ਰਹਿੰਦੀ ਸੀ।
ਸੁਹਾਨੀ ਨੇ ‘ਦੰਗਲ’ ‘ਚ ਆਮਿਰ ਖਾਨ ਦੀ ਛੋਟੀ ਬੇਟੀ (ਜੂਨੀਅਰ ਬਬੀਤਾ ਫੋਗਾਟ) ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਤੋਂ ਇਲਾਵਾ ਉਹ ਕੁਝ ਟੀਵੀ ਇਸ਼ਤਿਹਾਰਾਂ ਵਿਚ ਵੀ ਨਜ਼ਰ ਆਈ ਸੀ। ਉਸ ਨੇ ਆਪਣੇ ਕਈ ਇੰਟਰਵਿਊਜ਼ ‘ਚ ਕਿਹਾ ਸੀ ਕਿ ਉਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਲਮਾਂ ‘ਚ ਵਾਪਸੀ ਕਰੇਗੀ।