ਜਲੰਧਰ | ਪਰੌਂਠੇ ਵੇਚ ਕੇ ਗੁਜਾਰਾ ਕਰਨ ਵਾਲੀ 70 ਸਾਲਾ ਬਜ਼ੁਰਗ ਮਹਿਲਾ ਕਮਲੇਸ਼ ਕੁਮਾਰੀ ਨੂੰ ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਨੇ 50 ਹਜਾਰ ਰੁਪਏ ਭੇਜੇ।

ਐਸਡੀਐਮ ਡਾ. ਜੈਇੰਦਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਬੈਂਸ ਦੇ ਨਾਲ ਪ੍ਰਕਾਸ਼ ਨਗਰ ਇਲਾਕੇ ਵਿੱਚ ਕਮਲੇਸ਼ ਕੁਮਾਰੀ ਦੇ ਘਰ ਜਾ ਕੇ ਉਨ੍ਹਾਂ ਨੂੰ ਚੈੱਕ ਸੌਂਪਿਆ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕਮਲੇਸ਼ ਕੁਮਾਰੀ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਹਾਇਤਾ ਜਲਦੀ ਹੀ ਕਮਲੇਸ਼ ਕੁਮਾਰੀ ਨੂੰ ਦਿੱਤੀ ਜਾਵੇਗੀ।

ਕਮਲੇਸ਼ ਕੁਮਾਰੀ ਫਗਵਾੜਾ ਗੇਟ ਮਾਰਕੀਟ ਵਿਚ ਕਰੀਬ 30 ਸਾਲਾਂ ਤੋਂ ਸ਼ਾਮ ਤੋਂ ਅੱਧੀ ਰਾਤ ਤੱਕ ਪਰੌਂਠੇ ਬਣਾਉਣ ਦੀ ਇਕ ਛੋਟੀ ਜਿਹੀ ਦੁਕਾਨ ਚਲਾ ਰਹੀ ਹੈ।