ਲੁਧਿਆਣਾ | ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖ਼ਤਰੇ ਨੂੰ ਦੇਖਦਿਆਂ ਵਿਦੇਸ਼ ਤੋਂ ਆ ਰਹੇ ਯਾਤਰੀਆਂ ‘ਤੇ ਸਖ਼ਤੀ ਵੱਧ ਗਈ ਹੈ। ਦੁਬਈ ਤੋਂ ਪਰਤਿਆ ਲੁਧਿਆਣਾ ਦੇ ਹੈਬੋਵਾਲ ਇਲਾਕੇ ਦਾ ਰਹਿਣ ਵਾਲਾ ਕਾਰੋਬਾਰੀ ਕੇਰਲ ਦੇ ਕੋਚੀ ਏਅਰਪੋਰਟ ‘ਤੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।

ਪਾਜ਼ੇਟਿਵ ਯਾਤਰੀ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ। ਉੱਥੇ 2 ਹਫ਼ਤੇ ਰਹਿਣ ਤੋਂ ਬਾਅਦ ਲੁਧਿਆਣਾ ਪਰਤ ਰਿਹਾ ਸੀ। ਦੁਬਈ ਤੋਂ ਕੋਚੀ ਪਹੁੰਚਣ ’ਤੇ ਏਅਰਪੋਰਟ ’ਤੇ ਹੋਈ ਜਾਂਚ ’ਚ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ।

ਸਿਵਲ ਸਰਜਨ ਡਾ. ਐੱਸਪੀ ਸਿੰਘ ਦਾ ਕਹਿਣਾ ਹੈ ਕਿ ਉਸ ਯਾਤਰੀ ਦੇ ਸੈਂਪਲ ਦੀ ਜੀਨੋਮ ਸੀਕਵੈਂਸਿੰਗ ਕਰਵਾਈ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਓਮੀਕਰੋਨ ਵੇਰੀਐਂਟ ਨਾਲ ਇਨਫੈਕਟਿਡ ਹੈ ਜਾਂ ਨਹੀਂ। ਯਾਤਰੀ ਦੇ ਘਰ ਸਿਹਤ ਵਿਭਾਗ ਦੀ ਟੀਮ ਭੇਜੀ ਸੀ।

ਉਹ ਇਕੱਲਾ ਹੀ ਦੁਬਈ ਗਿਆ ਸੀ। ਵਿਦੇਸ਼ ਤੋਂ ਪਰਤਣ ਵਾਲੇ ਪਾਜ਼ੇਟਿਵ ਲੋਕਾਂ ਨੂੰ ਏਅਰਪੋਰਟ ’ਤੇ ਹੀ ਆਈਸੋਲੇਟ ਕਰ ਲਿਆ ਜਾ ਰਿਹਾ ਹੈ। ਨੈਗੇਟਿਵ ਆਉਣ ਵਾਲੇ ਯਾਤਰੀਆਂ ਦੇ 8 ਦਿਨਾਂ ਬਾਅਦ ਸਿਹਤ ਵਿਭਾਗ ਸੈਂਪਲ ਲਵੇਗਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ