ਉਤਰ ਪ੍ਰਦੇਸ਼/ਫਤਿਹਪੁਰ | ਫਤਿਹਪੁਰ ਦੇ ਇਕ ਘਰ ‘ਚ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ‘ਚ ਔਰਤ ਅਤੇ ਉਸ ਦੇ 2 ਮਾਸੂਮ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਕਿਸੇ ਤਰ੍ਹਾਂ ਗੈਸ ਸਿਲੰਡਰ ਨੂੰ ਬਾਹਰ ਸੁੱਟ ਕੇ ਸਾਰਿਆਂ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ। ਇਥੋਂ ਉਨ੍ਹਾਂ ਨੂੰ ਕਾਨਪੁਰ ਰੈਫ਼ਰ ਕਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਦੋਵੇਂ ਬੱਚਿਆਂ ਦੀ ਮੌਤ ਹੋ ਗਈ, ਜਦਕਿ ਮਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।

ਇਹ ਹਾਦਸਾ ਲਲੌਲੀ ਥਾਣਾ ਖੇਤਰ ਦੇ ਖਤੌਲੀ ਪਿੰਡ ‘ਚ ਵਾਪਰਿਆ। ਉਮੇਸ਼ ਕੁਮਾਰ ਵਿਸ਼ਵਕਰਮਾ ਦੀ ਪਤਨੀ ਅਲਕਾ (32) ਸਵੇਰੇ 10 ਵਜੇ ਘਰ ਵਿਚ ਖਾਣਾ ਬਣਾ ਰਹੀ ਸੀ ਕਿ ਰਸੋਈ ਵਿਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ। ਇਸ ਦੌਰਾਨ ਰਸੋਈ ਵਿਚ ਬੈਠੇ ਔਰਤ ਦੇ 2 ਬੱਚੇ ਵੀ ਅੱਗ ਦੀ ਲਪੇਟ ਵਿਚ ਆ ਗਏ। ਤਿੰਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਟਰਾਮਾ ਸੈਂਟਰ ਦੇ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਕਾਨਪੁਰ ਹਾਲਟ ਰੈਫਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਮਾਂ ਅਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ।