ਜਲੰਧਰ ਜ਼ਿਮਨੀ ਚੋਣਾਂ ਦੀ ਗਿਣਤੀ ਅੱਜ : ਸਵੇਰੇ 8 ਵਜੇ ਤੋਂ EVM ਤੋਂ ਵੋਟਾਂ ਦੀ ਗਿਣਤੀ ਸ਼ੁਰੂ

0
455

ਜਲੰਧਰ| ਲੋਕ ਸਭਾ ਜ਼ਿਮਨੀ ਚੋਣ ‘ਚ ਕਾਂਗਰਸ ਨੂੰ ਕਰਮਜੀਤ ਕੌਰ ਦੇ ਰੂਪ ‘ਚ ਪਹਿਲੀ ਮਹਿਲਾ ਸੰਸਦ ਮੈਂਬਰ ਮਿਲੇਗੀ ਜਾਂ ਸੁਸ਼ੀਲ ਰਿੰਕੂ ਦੇ ਰੂਪ ‘ਚ ਲੋਕ ਸਭਾ ‘ਚ ਆਪਣਾ ਖਾਤਾ ਖੋਲ੍ਹੇਗੀ? ਭਾਜਪਾ ਇਤਿਹਾਸ ਸਿਰਜੇਗੀ ਜਾਂ ਅਕਾਲੀ ਦਲ ਇਸ ਹਲਕੇ ਵਿੱਚ ਤੀਜੀ ਵਾਰ ਜਿੱਤ ਹਾਸਲ ਕਰੇਗਾ, ਇਹ ਅੱਜ ਪੱਕਾ ਹੋ ਜਾਵੇਗਾ।

ਈਵੀਐਮ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਕਪੂਰਥਲਾ ਰੋਡ ਦੀ ਆਵਾਜਾਈ ‘ਚ ਬਦਲਾਅ ਕੀਤਾ ਗਿਆ ਹੈ। ਹਰੇਕ ਵਿਧਾਨ ਸਭਾ ਹਲਕੇ ਵਿੱਚ 14 ਟੇਬਲ ਹਨ ਅਤੇ ਗਿਣਤੀ ਲਈ ਹਰੇਕ ਕੇਂਦਰ ਵਿੱਚ 20 ਕਾਊਂਟਿੰਗ ਟੀਮਾਂ (ਰਿਜ਼ਰਵ ਸਮੇਤ) ਤਾਇਨਾਤ ਕੀਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ 13 ਮਈ ਨੂੰ ਵੋਟਾਂ ਦੀ ਗਿਣਤੀ ਲਈ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ, ਸਟੇਟ ਪਟਵਾਰ ਸਕੂਲ ਅਤੇ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਕਪੂਰਥਲਾ ਰੋਡ ਵਿਖੇ ਬਣਾਏ ਗਏ ਗਿਣਤੀ ਕੇਂਦਰਾਂ ਵਿਖੇ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅੰਤਿਮ ਰੂਪ ਦਿੱਤਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ 14 ਟੇਬਲ ਹੋਣਗੇ ਅਤੇ ਵੋਟਾਂ ਦੀ ਗਿਣਤੀ ਲਈ ਹਰੇਕ ਗਿਣਤੀ ਕੇਂਦਰ ‘ਚ 20 ਕਾਊਂਟਿੰਗ ਟੀਮਾਂ (ਰਿਜ਼ਰਵ ਸਮੇਤ) ਤਾਇਨਾਤ ਕੀਤੀਆਂ ਗਈਆਂ ਹਨ। ਇੱਕ ਕਾਉਂਟਿੰਗ ਪਾਰਟੀ ਵਿੱਚ ਇੱਕ ਕਾਉਂਟਿੰਗ ਅਬਜ਼ਰਵਰ, ਇੱਕ ਕਾਉਂਟਿੰਗ ਸਹਾਇਕ ਅਤੇ ਇੱਕ ਮਾਈਕ੍ਰੋ ਅਬਜ਼ਰਵਰ ਹੁੰਦਾ ਹੈ।

ਇਸ ਤੋਂ ਇਲਾਵਾ ਇਲੈਕਟ੍ਰਾਨਿਕ ਤਰੀਕੇ ਨਾਲ ਪ੍ਰਸਾਰਿਤ ਡਾਕ ਬੈਲਟ ਪੇਪਰਾਂ ਦੀ ਗਿਣਤੀ ਲਈ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਗਿਣਤੀ ਕਰਨ ਵਾਲੇ ਕਰਮਚਾਰੀਆਂ ਨੂੰ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਰਾਊਂਡ ਦੀ ਗਿਣਤੀ ਖਤਮ ਹੋਣ ਤੋਂ ਬਾਅਦ ਹੀ ਅਗਲੇ ਗੇੜ ਦੀ ਗਿਣਤੀ ਸ਼ੁਰੂ ਹੋਵੇਗੀ।