ਨਵੀਂ ਦਿੱਲੀ . ਜੇਕਰ ਕੋਰੋਨਾਵਾਇਰਸ ਦੇ ਹੁਣ ਤੱਕ ਦੇ ਆਂਕੜਿਆਂ ‘ਤੇ ਨਜ਼ਰ ਪਾਈਏ ਤਾਂ ਭਾਰਤ ‘ਚ ਇਸ ਮਹਾਮਾਰੀ ਦੇ ਹੁਣ ਤੱਕ 4067 ਪਾਜ਼ੀਟਿਵ ਕੇਸ, 109 ਮੌਤਾਂ ਅਤੇ 292 ਲੋਕਾਂ ਦੀ ਰਿਕਵਰੀ ਸਾਹਮਣੇ ਆਈ ਹੈ। ਇੱਥੇ ਜੇਕਰ ਦੁਨੀਆਭਰ ਦੀ ਗੱਲ ਕਰੀਏ ਤਾਂ ਕੋਰੋਨਾ ਦੇ 1,276,117 ਪਾਜ਼ੀਟਿਵ ਕੇਸਾਂ ਸਾਹਮਣੇ ਆ ਚੁੱਕੇ ਹਨ। ਇਸ ਨਾਲ ਪੂਰੀ ਦੁਨੀਆ ‘ਚ 69,509 ਮੌਤਾਂ ਹੋ ਚੁੱਕੀਆਂ ਹਨ ਅਤੇ 265,943 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇੱਥੇ ਹੁਣ ਇਕ ਹੋਰ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੋਕਾਂ ਤੋਂ ਇਲਾਵਾ ਹੁਣ ਜਾਨਵਰਾਂ ‘ਚ ਵੀ ਇਹ ਮਹਾਮਾਰੀ ਫੈਲ ਰਹੀ ਹੈ। ਹਾਲ ਹੀ ‘ਚ ਪਤਾ ਲੱਗਾ ਹੈ ਕਿ ਬ੍ਰਾਂਕਸ ਚਿੜਿਆਘਰ ‘ਚ ਇਕ ਟਾਈਗਰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦੁਨੀਆ ਦੇ ਪਹਿਲੇ ਟਾਈਗਰ ਦਾ ਕੋਰੋਨਾ ਪਾਜ਼ੀਟਿਵ ਕੇਸ ਹੈ। ਨਾਦੀਆ ਨਾਂ ਦਾ ਇਹ ਟਾਈਗਰ 4 ਸਾਲ ਦਾ ਹੈ।
ਇਹ ਟਾਈਗਰ ਚਿੜਿਆਘਰ ਦੇ ਕਰਮਚਾਰੀ ਤੋਂ ਸੰਕਰਮਿਤ ਹੋਇਆ ਹੈ। ਇਸ ਨੇ 27 ਮਾਰਚ ਨੂੰ ਲੱਛਣ ਦਿਖਾਉਣੇ ਸ਼ੁਰੂ ਕਰ ਦਿੱਤੇ ਸੀ। ਚਿੜਿਆਘਰ ਦੇ ਮੁਖੀ ਦਾ ਕਹਿਣਾ ਹੈ ਕਿ ਅੀਜਹਾ ਪਹਿਲੀ ਵਾਰ ਹੈ ਕਿ ਜਦ ਕੋਈ ਜਾਨਵਰ ਕਿਸੇ ਇਨਸਾਨ ਤੋਂ ਸੰਕ੍ਰਮਿਤ ਹੋਇਆ ਹੋਵੇ। ਨਿਊਯਾਰਕ ‘ਚ ਕੋਰੋਨਾ ਦਾ ਕਹਿਰ ਵੱਧਦਾ ਦੇਖ ਪ੍ਰਸ਼ਾਸਨ ਵਲੋਂ 16 ਮਾਰਚ ਨੂੰ ਹੀ ਚਿੜਆਘਰ ਬੰਦ ਕਰ ਦਿੱਤਾ ਗਿਆ ਸੀ। ਡਾਕਟਰਾਂ ਵਲੋਂ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਮੁਤਾਬਕ ਅਜਿਹਾ ਕੋਈ ਵੀ ਸਬੂਤ ਨਹੀਂ ਮਿਲ ਰਿਹਾ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਨਸਾਨਾਂ ਤੋਂ ਸੰਕਰਮਣ ਜਾਨਵਰਾਂ ‘ਚ ਫੈਲ੍ਹ ਸਕਦਾ ਹੈ। ਯੂਐਸਡੀਏ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਨਿਰਦੇਸ਼ ਨਹੀਂ ਦਿੱਤਾ ਗਿਆ ਕਿ ਜਾਨਵਰਾਂ ‘ਚ ਇਸ ਦਾ ਪਰੀਖਣ ਕੀਤਾ ਜਾਵੇ। ਫਿਰ ਵੀ ਜਾਨਵਰਾਂ ਦੀ ਛੋਟੀ ਗਿਣਤੀ ਦਾ ਇਹ ਟੈਸਟ ਕੀਤਾ ਗਿਆ। ਜਿਸ ‘ਚ ਨਾਦੀਆ ਨੂੰ ਛੱਡ ਕੇ ਬਾਕੀ ਸਾਰੇ ਟੈਸਟ ਨੈਗੇਟਿਵ ਆਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਦੇਖਿਆ ਜਾ ਰਿਹਾ ਹੈ ਕਿ ਸੰਕ੍ਰਮਣ ਵਿਅਕਤੀ ਤੋਂ ਵਿਅਕਤੀ ਤੱਕ ਫੈਲ ਰਿਹਾ ਹੈ।
Related Post