ਨਵਾਂਸ਼ਹਿਰ . ਜ਼ਿਲ੍ਹਾ ਨਵਾਂ ਸ਼ਹਿਰ ‘ਵਿਚੋਂ ਇਕ ਬੱਚੇ ਸਮੇਤ ਚਾਰ ਮਰੀਜ਼ਾਂ ਨੂੰ ਕੋਵਿਡ ਤੇ ਜਿੱਤ ਪ੍ਰਾਪਤ ਕਰਨ ਬਾਅਦ ਘਰ ਭੇਜ ਦਿੱਤਾ ਗਿਆ। ਹਸਪਤਾਲ ਵਿ‘ਚ 26 ਮਾਰਚ ਤੱਕ 18 ਮਰੀਜ਼ ਲਿਆਂਦੇ ਗਏ ਸਨ, ਜਿਨ੍ਹਾਂ ਦੇ ਕੋਰੋਨਾ ਵਾਇਰਸ ਟੈਸਟ ਪਾਜੀਟਿਵ ਪਏ ਗਏ ਸਨ। ਹੁਣ ਤਕ ਇਨ੍ਹਾਂ ਵਿਚੋਂ 15 ਮਰੀਜ਼ ਬਿਲਕੁੱਲ ਤੰਦਰੁਸਤ ਹੋ ਚੁੱਕੇ ਹਨ ਅਤੇ ਬਾਕੀ ਤਿੰਨਾਂ ਵਿਚੋਂ ਵੀ ਦੋ ਦੇ ਪਹਿਲੇ ਟੈਸਟ ਨੈਗੇਟਿਵ ਆ ਚੁੱਕੇ ਹਨ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵਲੋਂ ਅੱਜ ਇਸ ਸਬੰਧੀ ਕੀਤੀ ਗਈ ਵਿਸ਼ੇਸ਼ ਗੱਲਬਾਤ ਵਿਚ ਜਿੱਥੇ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਕੀਤੇ ਗਏ ਟੀਮ ਵਰਕ ਬਾਰੇ ਦੱਸਿਆ ਗਿਆ, ਉੱਥੇ ਜ਼ਿਲ੍ਹੇ ਦੇ ਲੋਕਾਂ ਵੱਲੋਂ ਬਿਮਾਰੀ ਨਾਲ ਲੜਨ ਲਈ ਪ੍ਰਸ਼ਾਸਨ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਵੀ ਧੰਨਵਾਦ ਕੀਤਾ।