ਦਿੱਲੀ . ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਰਿਪੋਰਟ ਹੋਈਆਂ ਮੌਤਾਂ ਵਿੱਚੋਂ ਇਕ ਮਹਾਰਾਸ਼ਟਰ ਤੇ ਤਿੰਨ ਵਿਅਕਤੀ ਗੁਜਰਾਤ ਵਿੱਚ ਦਮ ਤੋੜ ਗਏ। ਮਹਾਰਾਸ਼ਟਰ ਵਿੱਚ ਇਹ ਤੀਜੀ ਮੌਤ ਸੀ ਜਦੋਂਕਿ ਗੁਜਰਾਤ ਵਿੱਚ ਕੁੱਲ ਮੌਤਾਂ ਦੀ ਗਿਣਤੀ ਚਾਰ ਹੋ ਗਈ ਹੈ। ਕਰਨਾਟਕ ਵਿੱਚ ਹੁਣ ਤਕ ਦੋ ਮੌਤਾਂ ਜਦੋਂਕਿ ਮੱਧ ਪ੍ਰਦੇਸ਼, ਤਾਮਿਲ ਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਕ ਇਕ ਮੌਤ ਹੋਈ ਹੈ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 754 ਹੈ ਤੇ ਹੁਣ ਤਕ 66 ਵਿਅਕਤੀਆਂ ਨੂੰ ਲਾਗ ਤੋਂ ਉਭਰਨ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

ਪੂਰੇ ਦੇਸ਼ ਵਿੱਚ 103 ਜ਼ਿਲ੍ਹੇ ਕਰੋਨਾਵਾਇਰਸ ਦੀ ਮਾਰ ਹੇਠ ਹਨ। ਇਨ੍ਹਾਂ ਵਿੱਚ ਕੇਰਲਾ ਦੇ 11, ਮਹਾਰਾਸ਼ਟਰ ਦੇ 10, ਦਿੱਲੀ ਤੇ ਕਰਨਾਟਕ ਦੇ ਅੱਠ ਅੱਠ ਜ਼ਿਲ੍ਹੇ ਸ਼ਾਮਲ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਵੱਖ ਵੱਖ ਹਵਾਈ ਅੱਡਿਆਂ ’ਤੇ 15,24,266 ਮੁਸਾਫ਼ਰਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2xievcG ‘ਤੇ ਕਲਿੱਕ ਕਰੋ।