ਹੌਲੀ-ਹੌਲੀ ਘਟੇਗੀ ਕੋਰੋਨਾ ਦੀ ਰਫ਼ਤਾਰ, ਉਦੋ ਤਕ ਰੱਖਣੀ ਪਵੇਗੀ ਸੋਸ਼ਲ ਡਿਸਟੈਂਸਿੰਗ

0
1034

ਚੰਡੀਗੜ੍ਹ . ਕੋਰੋਨਾ ਦਾ ਇਲਾਜ ਇਸ ਵੇਲੇ ਸਿਰਫ ਘਰ ਵਿਚ ਰਹਿਣਾ ਹੀ ਹੈ। ਬੇਸ਼ੱਕ ਦੇਸ਼ ਵਿੱਚ ਦੂਸਰੇ ਦੇਸ਼ਾਂ ਦੇ ਮੁਕਾਬਲੇ ਕੋਰੋਨਾਵਾਇਰਸ ਦਾ ਕਹਿਰ ਘੱਟ ਹੈ ਪਰ ਇਸ ਦਾ ਖਤਰਾ ਅਜੇ ਵੀ ਬਰਕਰਾਰ ਹੈ। ਸਭ ਤੋਂ ਵੱਧ ਸਮੱਸਿਆ ਦੀ ਗੱਲ ਇਹ ਹੈ ਕਿ ਇਸ ਦਾ ਖਤਰਾ ਜੁਲਾਈ ਤੋਂ ਲੈ ਕੇ ਅਗਸਤ ਤੱਕ ਵੀ ਰਹੇਗਾ ਜਿਸ ਲਈ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਚੌਕਸ ਰਹਿਣਾ ਪਵੇਗਾ। ਇਸ ਕਰਕੇ ਹੀ ਮਾਹਰ ਲੌਕਡਾਊਨ ਵਿੱਚ ਢਿੱਲ ਦਾ ਵਿਰੋਧ ਕਰ ਰਹੇ ਹਨ। ਦਰਅਸਲ ਸਰਕਾਰ ਦਾ ਦਾਅਵਾ ਹੈ ਕਿ ਇਸ ਵੇਲੇ ਕੋਰੋਨਾਵਾਇਰਸ ਦੇ ਕੇਸਾਂ ਨੇ ਸਿਖਰ ਛੂਹ ਲਿਆ ਹੈ। ਲੌਕਡਾਊਨ ਖ਼ਤਮ ਹੋਣ ਮਗਰੋਂ ਕੁਝ ਹਫ਼ਤਿਆਂ ਤਕ ਮਹਾਮਾਰੀ ’ਚ ਗਿਰਾਵਟ ਦਰਜ ਹੋ ਸਕਦੀ ਹੈ। ਦੂਜੇ ਪਾਸੇ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ’ਚ ਮੌਨਸੂਨ ਦੌਰਾਨ ਕੇਸਾਂ ਦੀ ਗਿਣਤੀ ’ਚ ਵਾਧਾ ਹੋਣ ਨਾਲ ਜੁਲਾਈ ਜਾਂ ਅਗਸਤ ’ਚ ਇਸ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਮਹਾਮਾਰੀ ਦੇ ਸਿਖਰ ਦਾ ਸਮਾਂ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਲੋਕਾਂ ਨੇ ਸਮਾਜਿਕ ਦੂਰੀ ਦਾ ਕਿੰਨਾ ਕੁ ਪਾਲਣ ਕੀਤਾ ਹੈ ਤੇ ਪਾਬੰਦੀਆਂ ’ਚ ਰਾਹਤ ਮਗਰੋਂ ਲਾਗ ਕਿੰਨੇ ਕੁ ਪੱਧਰ ਤਕ ਫੈਲਦੀ ਹੈ।
ਸ਼ਿਵ ਨਾਦਰ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਸਹਾਇਕ ਪ੍ਰੋਫੈਸਰ ਸਮਿਤ ਭੱਟਾਚਾਰੀਆ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਕੋਰੋਨਾ ਦੇ ਨਵੇਂ ਕੇਸਾਂ ਦਾ ਰੁਝਾਨ ਸਿਖਰ ’ਤੇ ਪਹੁੰਚ ਗਿਆ ਹੈ ਤੇ ਇਹ ਹੁਣ ਹੇਠਾਂ ਵੱਲ ਨੂੰ ਜਾਵੇਗਾ ਪਰ ਇਸ ’ਚ ਕੁਝ ਹਫ਼ਤੇ ਜਾਂ ਮਹੀਨੇ ਵੀ ਲੱਗ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਵਾਇਰਸ ਦੇ ਨਵੇਂ ਕੇਸ ਸਾਹਮਣੇ ਆ ਸਕਦੇ ਆਉਣ ਦੀ ਸੰਭਾਵਨਾ ਹੈ। ਇਸ ਨੂੰ ਦੂਜਾ ਦੌਰ ਮੰਨਿਆ ਜਾਵੇਗਾ। ਬੰਗਲੂਰੂ ਦੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦੇ ਪ੍ਰੋਫੈਸਰ ਰਾਜੇਸ਼ ਸੁੰਦਰੇਸਨ ਨੇ ਵੀ ਇਸ ਨਾਲ ਸਹਿਮਤੀ ਜਤਾਈ ਹੈ। ਉਨ੍ਹਾਂ ਕਿਹਾ ਕਿ ਚੀਨ ’ਚ ਵੀ ਅਜਿਹਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਮਾਹਿਰਾਂ ਦੇ ਮੁਤਾਬਕ ਜੇਕਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਸ਼ਰੀਰ ਅੰਦਰ ਰੋਗਾਂ ਨਾਲ ਲੜਨ ਵਾਲੀ ਤਾਕਤ ਪੈਦਾ ਹੋ ਗਈ ਤਾਂ ਕੁਝ ਵਿਅਕਤੀ ਹੀ ਲਾਗ ਤੋਂ ਪੀੜਤ ਰਹਿਣਗੇ ਤੇ ਮਹਾਮਾਰੀ ਦਾ ਆਪੇ ਹੀ ਖ਼ਾਤਮਾ ਹੋ ਜਾਵੇਗਾ।