ਗੁਰਪ੍ਰੀਤ ਡੈਨੀ | ਜਲੰਧਰ

ਜਲੰਧਰ . ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਆਪਣੇ ਪਹਿਲੇ ਭਾਸ਼ਣ ਵਿਚ ਲੋਕਾਂ ਲਈ ਇਕ ਕੋਰੋਨਾ ਹੈਲਪਲਾਈਨ ਨੰਬਰ (2224417) ਜਾਰੀ ਕੀਤਾ ਸੀ। ਇਸ ਨੰਬਰ ‘ਤੇ ਲਗਾਤਾਰ ਕਾਲ ਕਰਨ ‘ਤੇ ਇਸ ਨੂੰ ਕੋਈ ਚੁੱਕਦਾ ਨਹੀਂ। ਜੇਕਰ ਕੋਈ ਚੁੱਕਦਾ ਵੀ ਹੈ ਤਾਂ ਉਹ ਅੱਗਿਓ ਕਹਿ ਦਿੰਦੇ ਹਨ ਕਿ ਇਹ ਤਾਂ ਨੰਬਰ ਫਲੱਡ ਕੰਟਰੋਲ ਵਾਲਿਆਂ ਦਾ ਹੈ, ਸਾਨੂੰ ਕੋਰੋਨਾ ਦੇ ਲੱਛਣਾਂ ਦੀ ਜਾਣਕਾਰੀ ਬਾਰੇ ਕੀ ਪਤਾ।

ਡੀਸੀ ਥੋਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਛਿੱਕਾਂ, ਜੁਕਾਮ ਜਾਂ ਸਿਹਤ ਨੂੰ ਲੈ ਕੇ ਕੋਈ ਵੀ ਸਮੱਸਿਆ ਹੋਵੇ ਜੋ ਕੋਰੋਨਾ ਦੇ ਲੱਛਣਾ ਨੂੰ ਦਰਸਾਉਂਦੀ ਹੋਵੇ ਤਾਂ ਇਸ ਨੰਬਰ ‘ਤੇ ਸੰਪਰਕ ਕਰੋ। ਇਸ ਨੰਬਰ ਨੂੰ ਪ੍ਰਸ਼ਾਸਨ ਦੇ ਕਿਸੇ ਵੀ ਵਿਅਕਤੀ ਨੇ ਚੈੱਕ ਨਹੀਂ ਕੀਤਾ।
ਅਸੀਂ ਪੂਰਾ ਇਕ ਹਫ਼ਤਾ ਇਹ ਨੰਬਰ ਮਿਲਾਇਆ ਪਰ ਕਿਸੇ ਨੇ ਨਹੀਂ ਚੁੱਕਿਆ। ਜਦ ਹਫਤੇ ਬਾਅਦ ਕਿਸੇ ਨੇ ਫੋਨ ਚੁੱਕਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਫਲੱਡ ਕੰਟਰੋਲ ਰੂਮ ਦਾ ਨੰਬਰ ਹੈ। ਫਲੱਡ ਕੰਟਰੋਲ ਵਾਲਿਆਂ ਨੂੰ ਡੀਸੀ ਵਲੋਂ ਦਿੱਤੇ ਪਹਿਲੇ ਭਾਸ਼ਣ ਬਾਰੇ ਵੀ ਪਤਾ ਨਹੀਂ ਸੀ। ਉਹਨਾਂ ਕਿਹਾ ਕਿ ਇਸ ਨੰਬਰ ‘ਤੇ ਸਿਹਤ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ।

ਕਈ ਵਾਰ ਗੱਲ ਫੋਨ ਕਰਨ ‘ਤੇ ਡੀਸੀ ਨੇ ਵੀ ਨਹੀਂ ਚੁੱਕਿਆ ਫੋਨ

ਡੀਸੀ ਘਨਸ਼ਿਆਮ ਥੋਰੀ ਨਾਲ ਜਦੋਂ ਇਸ ਮਸਲੇ ਬਾਰੇ ਗੱਲ ਕਰਨ ਲਈ ਫੋਨ ਕੀਤਾ ਤਾਂ ਉਹਨਾਂ ਫੋਨ ਨਹੀਂ ਚੁੱਕਿਆ। ਅਗਰ ਉਹ ਇਸ ਬਾਰੇ ਕੁਝ ਕਹਿੰਦੇ ਹਨ ਤਾਂ ਇੱਥੇ ਅਪਡੇਟ ਕਰ ਦਿੱਤਾ ਜਾਵੇਗਾ।

ਇਸ ਪਹਿਲੇ ਭਾਸ਼ਣ ਵਿਚ ਡੀਸੀ ਨੇ ਕੀਤਾ ਸੀ ਨੰਬਰ ਜਾਰੀ


ਖਬਰ ਦਾ ਵੀਡਿਓ ਵੇਖੋ..