ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਸਵੇਰੇ ਜਲੰਧਰ ਦੇ ਜੂਡਿਸ਼ੀਅਲ ਮੈਜਿਸਟ੍ਰੇਟ ਹਰਮੀਤ ਕੌਰ ਪੁਰੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਉਣ ਦੇ ਨਾਲ ਜੱਜਾਂ ਤੇ ਕਰਮਚਾਰੀਆਂ ਵਿਚ ਹੜਕੰਪ ਮਚ ਗਿਆ ਹੈ।
ਜਾਣਕਾਰੀ ਦੇ ਮੁਤਾਬਿਕ ਹਰਮੀਤ ਕੌਰ ਪੁਰੀ ਹੁਸ਼ਿਆਰਪੁਰ ਆਪਣੇ ਘਰ ਵਿਚ ਹੀ ਸੀ ਤੇ ਉਹਨਾਂ ਨੂੰ ਹਲਕਾ ਬੁਖਾਰ ਵੀ ਸੀ। ਜਿਹਨਾਂ ਦਾ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਵਿਚ ਕੋਰੋਨਾ ਦਾ ਟੈਸਟ ਲਿਆ ਗਿਆ ਸੀ ਜਿਸ ਦੀ ਅੱਜ ਰਿਪੋਰਟ ਪਾਜੀਟਿਵ ਆਈ ਹੈ। ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਘਰ ਵਿਚ 14 ਦਿਨ ਲਈ ਕਵਾਰੰਟੀਨ ਕਰ ਦਿੱਤਾ ਗਿਆ ਹੈ।