ਨਵਾਂਸ਼ਹਿਰ | ਪੰਜਾਬ ਵਿੱਚ ਕੋਰੋਨਾ ਦੀ ਸ਼ੁਰੂਆਤ ਨਵਾਂਸ਼ਹਿਰ ਤੋਂ ਹੋਈ ਸੀ ਅਤੇ ਇੱਕ ਸਾਲ ਬਾਅਦ ਮੁੜ ਕੋਰੋਨਾ ਨਵਾਂਸ਼ਹਿਰ ਵਿੱਚ ਤੇਜੀ ਨਾਲ ਫੈਲ ਰਿਹਾ ਹੈ। ਇਸ ਵਾਰ ਕੋਰੋਨਾ ਨਵਾਂਸ਼ਹਿਰ ਦੇ ਬੱਚਿਆਂ ਨੂੰ ਸ਼ਿਕਾਰ ਬਣਾ ਰਿਹਾ ਹੈ।

ਪਿਛਲੇ ਸਿਰਫ 10 ਦਿਨਾਂ ਵਿੱਚ ਹੀ ਨਵਾਂਸ਼ਹਿਰ ਦੇ 128 ਵਿਦਿਆਰਥੀ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਪਿਛਲੇ ਦੋ ਹਫਤੇ ਵਿੱਚ 250 ਤੋਂ ਵੱਧ ਬੱਚੇ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ।

ਹੈਲਥ ਵਿਭਾਗ ਦੇ ਅੰਕੜਿਆਂ ਮੁਤਾਬਿਕ ਕਰਿਆਮ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਹੀ 70 ਬੱਚੇ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ।

ਛੇਵੀ ਤੋਂ ਅੱਠਵੀਂ ਦੇ ਬੱਚਿਆਂ ਦੇ ਪੇਪਰ ਵੀ ਚੱਲ ਰਹੇ ਹਨ। ਇਸ ਲਈ ਬੱਚਿਆਂ ਲਈ ਹੋਰ ਔਖਾ ਹੋਇਆ ਪਿਆ ਹੈ। ਸਾਰੇ ਸਕੂਲਾਂ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਹੈ।

ਸਿਵਿਲ ਸਰਜਨ ਗੁਰਦੀਪ ਸਿੰਘ ਕਪੂਰ ਦਾ ਕਹਿਣਾ ਹੈ ਕਿ ਟੀਚਰਾਂ ਨੂੰ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਸਾਡੇ ਕੋਲ ਡਾਟਾ ਆ ਗਿਆ ਹੈ। ਸਕੂਲ ਸਟਾਫ ਨੂੰ ਵੱਧ ਤੋਂ ਵੱਧ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।