ਚੰਡੀਗੜ੍ਹ . ਅੱਜ ਪੰਜਾਬ ‘ਚ 2247 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 99930  ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 75409 ਮਰੀਜ਼ ਠੀਕ ਹੋ ਚੁੱਕੇ, ਬਾਕੀ 21661 ਮਰੀਜ ਇਲਾਜ਼ ਅਧੀਨ ਹਨ। ਅੱਜ 1910 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 475 ਮਰੀਜ਼ ਆਕਸੀਜਨ ਅਤੇ 59 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਅੰਮ੍ਰਿਤਸਰ ਤੋਂ 255, ਫਿਰੋਜ਼ਪੁਰ ਤੋਂ 249, ਲੁਧਿਆਣਾ  ਤੋਂ 245, ਮੁਹਾਲੀ 233, ਜਲੰਧਰ 221 ਤੇ ਪਟਿਆਲਾ ਤੋਂ 151 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 2860 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 47 ਮੌਤਾਂ ‘ਚ 9 ਅੰਮ੍ਰਿਤਸਰ, 1 ਫਤਿਹਗੜ੍ਹ ਸਾਹਿਬ, 5 ਲੁਧਿਆਣਾ, 2 ਬਠਿੰਡਾ, 7 ਜਲੰਧਰ, 4 ਪਟਿਆਲਾ, 1 ਰੋਪੜ, 4 ਕਪੂਰਥਲਾ, 1 ਫਰੀਦਕੋਟ, 1 ਫਿਰੋਜ਼ਪੁਰ, 1 ਮੁਕਤਸਰ,  2 ਸੰਗਰੂਰ, 2 ਮੋਗਾ,  2 ਹੁਸ਼ਿਆਰਪੁਰ, 5 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 55 ਲੱਖ, 1 ਹਜ਼ਾਰ, 869 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 44 ਲੱਖ , 10 ਹਜ਼ਾਰ, 455 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 88008 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 3 ਕਰੋੜ, 12 ਲੱਖ, 96 ਹਜ਼ਾਰ, 381 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 28 ਲੱਖ, 75 ਲੱਖ,213 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 9 ਲੱਖ, 65 ਹਜ਼ਾਰ, 856 ਲੋਕਾਂ ਦੀ ਜਾਨ ਜਾ ਚੁੱਕੀ ਹੈ।