ਚੰਡੀਗੜ੍ਹ |ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸ਼ਨੀਵਾਰ ਨੂੰ 480 ਮਰੀਜ਼ ਹੀ ਮਿਲੇ ਹਨ। ਹੁਣ ਕੋਰੋਨਾ ਪੰਜਾਬ ਵਿਚੋਂ ਕਾਫੀ ਹੱਦ ਤੱਕ ਘਟ ਗਿਆ ਹੈ। ਪਹਿਲਾਂ ਇਕ ਦਿਨ ਵਿਚ 8 ਹਜਾਰ ਤੋਂ ਵੱਧ ਕੇਸ ਆਉਂਦੇ ਸਨ।
ਸੂਬੇ ਵਿਚ ਸ਼ਨੀਵਾਰ ਨੂੰ 15 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਇਹ ਮੌਤ ਦਰ ਵੀ ਬਹੁਤ ਘੱਟ ਗਿਆ ਹੈ। ਸਰਕਾਰ ਨੇ ਛੋਟੇ-ਛੋਟੇ ਕੋਵਿਡ ਕੇਅਰ ਸੈਂਟਰ ਦੋ ਮਹੀਨੇ ਪਹਿਲਾਂ ਹੀ ਬੰਦ ਕਰ ਦਿੱਤੇ ਸਨ। ਹੁਣ ਬੱਸ 4,827 ਲੋਕਾਂ ਦੀ ਹੀ ਇਲਾਜ ਚੱਲ ਰਿਹਾ ਹੈ।