ਜਲੰਧਰ. ਜਲੰਧਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸ਼ਹਿਰ ਵਿੱਚ ਐਤਵਾਰ ਦੁਪਹਿਰ ਨੂੰ ਜਿੱਥੇ ਪਹਿਲਾਂ ਕੋਰੋਨਾ ਦੀਆਂ 333 ਨੈਗੇਟਿਵ ਰਿਪੋਰਟਾਂ ਸਾਹਮਣੇ ਆਈਆਂ ਸਨ, ਉੱਥੇ ਸ਼ਾਮ ਨੂੰ ਫਿਰ ਬੁਰੀ ਖਬਰ ਸਾਹਮਣੇ ਆਈ ਹੈ। ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਕੇਸ ਸਾਹਮਣੇ ਆਏ ਹਨ।

ਅੱਜ ਸਾਹਮਣੇ ਆਏ ਪਾਜੀਟਿਵ ਮਰੀਜਾਂ ਵਿਚ 4 ਵਿਅਕਤੀ ਅਤੇ 6 ਔਰਤਾਂ ਸ਼ਾਮਲ ਹਨ। ਇਨ੍ਹਾਂ ਮਾਮਲਿਆਂ ਵਿੱਚ ਚਾਰ ਕੇਸ ਸ਼ਹਿਰ ਦੇ ਰੋਜ਼ ਗਾਰਡਨ ਇਲਾਕੇ ਤੋਂ ਆਏ ਹਨ। 3 ਮਾਮਲੇ ਲੰਮਾ ਪਿੰਡ, 1 ਭਾਰਗਵ ਕੈਂਪ, 1 ਪ੍ਰੀਤ ਨਗਰ ਲਾਡੋਵਾਲੀ ਰੋਡ ਅਤੇ 1 ਕੇਸ ਪਿੰਡ ਵੇਰਕਾ ਦਾ ਸ਼ਾਮਲ ਹੈ।

ਇਨ੍ਹਾਂ ਮਰੀਜਾਂ ਵਿਚ 6 ਸਾਲ ਦੇ 2 ਬੱਚੇ ਵੀ ਸ਼ਾਮਲ ਹਨ। ਹੁਣ ਸ਼ਹਿਰ ਵਿਚ ਮਰੀਜ਼ਾਂ ਦੀ ਗਿਣਤੀ 298 ਹੋ ਗਈ ਹੈ ਅਤੇ ਇਹ ਅੰਕੜਾ 300 ਦੇ ਨੇੜੇ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਸ਼ਹਿਰ ਵਿੱਚ ਕੋਰੋਨਾ ਦੇ 11 ਕੇਸ ਆਏ ਸਨ। ਰੋਜਾਨਾ ਸਾਹਮਣੇ ਆ ਰਹੇ ਕੋਰੋਨਾ ਦੇ ਕੇਸਾਂ ਕਾਰਨ ਜਲੰਧਰ ਵਿੱਚ ਦਹਿਸ਼ਤ ਦਾ ਮਾਹੌਲ ਵੱਧ ਰਿਹਾ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ ਨਾਲ ਜੁੜੋ)