ਜਲੰਧਰ . ਸ਼ਹਿਰ ਦੇ ਪੌਰਸ ਏਰਿਆ ਲਾਜਪਤ ਨਗਰ ਨਿਊ ਜਵਾਹਰ ਨਗਰ, ਅਰਬਨ ਸਟੇਟ ਦੇ ਕੁਝ ਲੋਕਾਂ ਨੂੰ ਕੋਰੋਨਾ ਆਪਣੀ ਲਪੇਟ ਵਿਚ ਲੈ ਚੁੱਕਿਆ ਹੈ। ਕੋਰੋਨਾ ਵਾਇਰਸ ਹੁਣ ਡਿਫੈਸ ਕਾਲੋਨੀ ਤੇ ਬੀਐਸਐਫ਼ ਕੈਂਪ ਵਿਚ ਵੀ ਪਹੁੰਚ ਗਿਆ ਹੈ। ਦੋ ਵਿਅਕਤੀ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਵਿਚ ਇਕ 51 ਸਾਲ ਦਾ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣਾ ਵਾਲਾ ਹੈ ਤੇ ਇਕ ਬੀਐਸਐਫ ਦਾ ਜਵਾਨ ਹੈ। ਇਹ ਦੋ ਮਾਮਲੇ ਆਉਣ ਨਾਲ ਜਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਕੁਲ ਸੰਖਿਆ 252 ਹੋ ਗਈ ਹੈ ਪਰ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜਿਲ੍ਹੇ ਵਿਚ ਗਿਣਤੀ 251 ਹੀ ਗਿਣੀ ਜਾਵੇ ਕਿਉਂਕਿ ਬੀਐਸਐਫ ਦਾ ਜਵਾਨ ਉੜੀਸਾ ਦਾ ਰਹਿਣ ਵਾਲਾ ਹੈ ਇਸ ਕਰਕੇ ਉਸ ਨੂੰ ਜਲੰਧਰ ਦਾ ਵਾਸੀ ਨਹੀਂ ਗਿਣਿਆ ਜਾਂਦਾ।

ਡਿਫੈਂਸ ਕਾਲੋਨੀ ਦੇ ਪਾਜ਼ੀਟਿਵ ਵਿਅਕਤੀ ਦਾ ਨਕੋਦਰ ਰੋਡ ‘ਤੇ ਸ਼ੋਅ ਰੂਮ ਸੀ

ਡਿਫੈਂਸ ਕਾਲੋਨੀ ਦੇ ਜਿਸ 51 ਸਾਲ ਵਿਅਕਤੀ ਦੀ ਐਤਵਾਰ ਨੂੰ ਰਿਪੋਰਟ ਆਈ ਹੈ, ਉਹ ਲਾਜਪਤ ਨਗਰ ਦੇ ਕੋਰੋਨਾ ਮਰੀਜਾਂ ਦੇ ਸੰਪਰਕ ਵਿਚ ਆਇਆ ਸੀ। ਇਹ ਵੀ ਪਤਾ ਲੱਗਿਆ ਹੈ ਇਸ ਵਿਅਕਤੀ ਦਾ ਨਕੋਦਰ ਰੋਡ ਤੇ ਸ਼ੋਅਰੂਮ ਹੈ ਤੇ ਕਈ ਲੋਕ ਉੱਥੇ ਕੰਮ ਕਰਦੇ ਹਨ ਇਸ ਕਰਕੇ ਸਿਹਤ ਵਿਭਾਗ ਹੁਣ ਸਾਰੇ ਸਟਾਫ਼ ਦੇ ਸੈਂਪਲ ਲਵੇਗਾ। ਇਸ ਵਿਅਕਤੀ ਨੇ ਆਪਣਾ ਮਾਸਟਰ ਤਾਰਾ ਸਿੰਘ ਨਗਰ ਤੋਂ ਆਪਣਾ ਟੈਸਟ ਕਰਵਾਇਆ ਸੀ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ  ਨਾਲ ਜੁੜੋ)