ਕੋਰੋਨਾ : ਪੰਜਾਬ ‘ਚ 31 ਮਾਰਚ ਤੱਕ ਸਾਰੇ ਸ਼ਾਪਿੰਗ ਮਾਲ, ਜਿੰਮ, ਕਲਬ ਅਤੇ ਸਿਨੇਮਾ ਘਰ ਬੰਦ

    0
    604

    ਜਲੰਧਰ. ਕੋਰੋਨਾ ਵਾਇਰਸ ਦੇ ਕਾਰਨ ਭਾਰਤ ਵਿੱਚ ਦੋ ਮੋਤਾਂ ਹੋਣ ਤੇ ਮਰੀਜਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਪੰਜਾਬ ਸਰਕਾਰ ਨੇ ਅੱਜ ਤੋਂ ਸਾਰੇ ਜਿਮ, ਕਲੱਬ, ਸ਼ਾਪਿੰਗ ਮਾਲ ਅਤੇ ਸਿਨੇਮਾ ਘਰ 31 ਮਾਰਚ 2020 ਤੱਕ ਬੰਦ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਹੁਕਮ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੁਆਰਾ ਜਾਰੀ ਕੀਤੇ ਗਏ ਹਨ। ਇਹਨਾਂ ਹੁਕਮਾਂ ਦੇ ਤਹਿਤ ਲੋਕਾਂ ਤੋਂ ਅਪੀਲ ਕੀਤੀ ਗਈ ਹੈ ਕਿ ਜਿਆਦਾ ਇਕੱਠ ਵਾਰੀਆਂ ਥਾਵਾਂ ਤੇ ਨਾ ਜਾਣ ਤਾਂ ਜੋ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। 

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।