ਕੋਰੋਨਾ ਸੰਕਟ : ਭਾਰਤ ਵਿੱਚ ਪਹਿਲੀ ਵਾਰ 1 ਦਿਨ ਵਿੱਚ 221 ਮਾਮਲੇ ਆਏ ਸਾਹਮਣੇ, 2 ਹੋਰ ਮੌਤਾਂ

0
1634

ਦੇਸ਼ ਵਿੱਚ ਕੋਰੋਨਾ ਮਰੀਜ਼ਾ ਦਾ ਅੰਕੜਾ ਹੋਇਆ 1000 ਦੇ ਪਾਰ

ਨੀਰਜ਼ ਸ਼ਰਮਾ | ਜਲੰਧਰ

ਕੋਰੋਨਾ ਵਾਇਰਸ ਦੇਸ਼ ਵਿੱਚ ਤਬਾਹੀ ਮਚਾ ਰਿਹਾ ਹੈ। ਭਾਰਤ ਵਿੱਚ ਪਿਛਲੇ 24 ਘੰਟੇਆਂ ਵਿੱਚ ਪਹਿਲੀ ਵਾਰ 221 ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਦੇਸ਼ ਵਿਚ ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1029 ਹੋ ਗਈ ਹੈ।

ਅੱਜ ਸਵੇਰੇ ਜੰਮੂ-ਕਸ਼ਮੀਰ ਅਤੇ ਗੁਜਰਾਤ ਵਿਚ ਕੋਰੋਨਾ ਤੋਂ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਇਸਦੇ ਨਾਲ ਮੌਤਾਂ ਦੀ ਗਿਣਤੀ 20 ਦੇ ਅੰਕੜ੍ਹੇ ਨੂੰ ਛੂਹ ਗਈ ਹੈ। ਇਸ ਤੋਂ ਇਲਾਵਾ 85 ਤੋਂ ਵੱਧ ਮਰੀਜ਼ ਸਿਹਤਮੰਦ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ।

ਜੰਮੂ-ਕਸ਼ਮੀਰ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਸਵੇਰੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਇੱਕ ਮਰੀਜ਼ ਦੀ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਅਤੇ 45 ਸਾਲਾ ਕੋਰੋਨਾ ਵਾਇਰਸ ਦੇ ਇੱਕ ਮਰੀਜ਼ ਦੀ ਅਹਿਮਦਾਬਾਦ ਵਿੱਚ ਮੌਤ ਹੋ ਗਈ। ਉਹ ਸ਼ੂਗਰ ਤੋਂ ਪੀੜਤ ਸੀ। ਗੁਜਰਾਤ ਵਿੱਚ ਹੁਣ ਤੱਕ ਕੁੱਲ ਪੰਜ ਮੌਤਾਂ ਹੋ ਚੁੱਕੀਆਂ ਹਨ।

ਰਾਜਸਥਾਨ ਦੇ ਭੀਲਵਾੜਾ ‘ਚ ਇਕ 53 ਸਾਲਾ ਔਰਤ ਕੋਰੋਨਾ ਵਾਇਰਸ ਪਾਜੀਟਿਵ ਮਿਲੀ ਹੈ। ਹੁਣ ਤੱਕ ਭੀਲਵਾੜਾ ਵਿੱਚ 25 ਵਿਅਕਤੀ ਕੋਰੋਨਾ ਵਾਇਰਸ ਨਾਲ ਸਕਾਰਾਤਮਕ ਪਾਏ ਗਏ ਹਨ। ਇਸ ਨਾਲ ਰਾਜ ਵਿਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧ ਕੇ 55 ਹੋ ਗਈ ਹੈ।

ਪੁਣੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 36 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 10 ਨੂੰ ਪਹਿਲਾਂ ਹੀ ਛੁੱਟੀ ਮਿਲ ਚੁੱਕੀ ਹੈ।

ਬੀਐਸਐਫ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬੀਐਸਐਫ ਦਾ ਇੱਕ ਅਧਿਕਾਰੀ ਕੋਰੋਨਾਵਿਅਸ ਤੋਂ ਸੰਕਰਮਿਤ ਪਾਇਆ ਗਿਆ ਹੈ। ਉਹ ਗਵਾਲੀਅਰ ਵਿੱਚ ਤਾਇਨਾਤ ਹੈ। ਸ਼ਨੀਵਾਰ ਨੂੰ ਜਾਂਚ ਉਹ ਪਾਜ਼ੀਟਿਵ ਪਾਇਆ ਗਿਆ ਸੀ। ਉਨ੍ਹਾਂ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਇਕ ਵੱਖਰੇ ਸਥਾਨ ‘ਤੇ ਰੱਖਿਆ ਗਿਆ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।