ਸੁਮਨਦੀਪ ਕੌਰ | ਜਲੰਧਰ
ਕੋਰੋਨਾ ਦੇ ਦੌਰ ਲੋਕਾਂ ਵਿੱਚ ਡਿਪ੍ਰੈਸ਼ਨ ਦੇ ਕੇਸ ਵੀ ਵੱਧਦੇ ਜਾ ਰਹੇ ਹਨ। ਲੌਕਡਾਊਨ ‘ਚ ਡਿਪ੍ਰੈਸ਼ਨ ਦੇ ਕੇਸਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਦੇ ਕੀ ਕਾਰਨ ਹਨ ਅਤੇ ਕਿਵੇਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ ਇਸ ਬਾਰੇ ਅਸੀਂ ਖਾਸ ਗੱਲਬਾਤ ਕੀਤੀ ਜਲੰਧਰ ਦੇ ਲਾਜਵੰਤੀ ਹਸਪਤਾਲ ਦੇ ਸਾਇਕੋਲੋਜੀ ਸਪੈਸ਼ਲਿਸਟ ਡਾ. ਸਮਿਤਾ ਵਾਸੁਦੇਵ ਨਾਲ। ਪੜ੍ਹੋ ਕਿਵੇਂ ਨਕਾਰਾਤਮਕਤਾ ਦੇ ਇਸ ਦੌਰ ਵਿਚ ਪੌਜੀਟਿਵ ਰਹਿੰਦੇ ਹੋਏ ਡਿਪ੍ਰੈਸ਼ਨ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਲੌਕਡਾਊਨ ਦੌਰਾਨ ਡਿਪ੍ਰੈਸ਼ਨ ਰੇਟ ‘ਚ ਕਿੰਨਾ ਵਾਧਾ ਹੋਇਆ?
ਆਮ ਦਿਨਾਂ ਤੋਂ ਕਰੀਬ 15-20 ਫੀਸਦੀ ਡਿਪ੍ਰੈਸ਼ਨ ਦੇ ਕੇਸ ਵਧੇ ਹਨ। ਲੋਕਾਂ ਦਾ ਕੰਮਕਾਜ ਬੰਦ ਹੈ। ਲੰਮੇ ਟਾਇਮ ਤੱਕ ਲੋਕ ਆਪਣੇ ਘਰਾਂ ‘ਚ ਰਹੇ ਇਸ ਲਈ ਕੇਸ ਜ਼ਿਆਦਾ ਆ ਰਹੇ ਹਨ।
ਕਿਸ ਉਮਰ ਦੇ ਜਿਆਦਾ ਮਰੀਜ਼ ਹਨ ?
ਬਾਲਿਗ ਲੋਕਾਂ ਵਿੱਚ ਡਿਪ੍ਰੈਸ਼ਨ ਦੇ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਲੌਕਡਾਊਨ ਕਾਰਨ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਆਰਥਿਕ ਕਾਰਨਾਂ ਕਰਕੇ ਐਡਲਟ ਜ਼ਿਆਦਾ ਸਟ੍ਰੈਸ ਵਿੱਚ ਹੈ।
ਲੌਕਡਾਊਨ ‘ਚ ਕੀ ਔਰਤਾਂ ਵਿੱਚ ਵੀ ਡਿਪ੍ਰੈਸ਼ਨ ਦੇ ਕੇਸ ਵਧੇ ਹਨ ?
ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਔਰਤਾਂ ਨੂੰ ਘਰ ਵਿੱਚ ਲੌਕਡਾਊਨ ਦੌਰਾਨ ਝੇਲਣੀਆਂ ਪਈਆਂ ਹਨ। ਘਰੇਲੂ ਝਗੜੇ ਤੋਂ ਇਲਾਵਾ ਘਰ ਦੇ ਬਜਟ ਦੀਆਂ ਦਿੱਕਤਾਂ ਵੀ ਇਸ ਦਾ ਇਕ ਕਾਰਨ ਹੈ। ਜ਼ਾਹਿਰ ਤੌਰ ‘ਤੇ ਔਰਤਾਂ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋਈਆਂ ਹਨ।
ਡਿਪ੍ਰੈਸ਼ਨ ਦੇ ਲੱਛਣ ਕੀ ਹੁੰਦੇ ਹਨ?
ਕਈ ਤਰੀਕਿਆਂ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਤਾਂ ਨਹੀਂ ਹੋ ਰਹੇ। ਸਭ ਤੋਂ ਵੱਡਾ ਲੱਛਣ ਇਹ ਹੈ ਕਿ ਤੁਸੀਂ ਨੈਗੇਟਿਵ ਸੋਚਨਾ ਸ਼ੁਰੂ ਕਰ ਦਿੰਦੇ ਹੋਏ। ਉਦਾਸ ਰਹਿੰਦੇ ਹੋ। ਦਿਮਾਗ ‘ਤੇ ਸਟ੍ਰੈਸ ਜਿਆਦਾ ਮਹਿਸੂਸ ਹੁੰਦਾ ਹੈ।
ਕੋਰੋਨਾ ਮਰੀਜ਼ਾਂ ਵਿੱਚ ਵੀ ਡਿਪ੍ਰੈਸ਼ਨ ਦੇ ਕੇਸ ਸਾਹਮਣੇ ਆ ਰਹੇ ਹਨ?
ਬਿਲਕੁਲ, ਜਿਹੜੇ ਕੋਰੋਨਾ ਤੋਂ ਪੀੜਤ ਹਨ ਜਾਂ ਜਿਹੜੇ ਠੀਕ ਹੋ ਚੁੱਕੇ ਹਨ ਉਹ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹਨ। ਕੋਰੋਨਾ ਅਜਿਹੀ ਚੀਜ਼ ਹੈ ਜਿਸ ਦਾ ਇਲਾਜ ਨਹੀਂ। ਇਸ ਲਈ ਜਿਹੜੇ ਠੀਕ ਹੋ ਰਹੇ ਹਨ ਉਹ ਵੀ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ। ਜਿਹੜੇ ਕੋਰੋਨਾ ਤੋਂ ਠੀਕ ਹੋ ਗਏ ਹਨ ਉਨ੍ਹਾਂ ਨੂੰ ਜ਼ਿਆਦਾ ਸਮਾਂ ਇਕੱਲਾ ਨਹੀਂ ਰਹਿਣਾ ਚਾਹੀਦਾ ਹੈ। ਪਰਿਵਾਰ ਨਾਲ ਮਿਲ ਕੇ ਡਿਪ੍ਰੈਸ਼ਨ ਨੂੰ ਹਰਾਇਆ ਜਾ ਸਕਦਾ ਹੈ।
ਪੰਜ ਤਰੀਕੇ ਜਿਨ੍ਹਾਂ ਨਾਲ ਡਿਪ੍ਰੈਸ਼ਨ ਤੋਂ ਬਚਾਅ ਹੋ ਸਕਦਾ ਹੈ?
-ਪਾਜੀਟਿਵ ਵਿਚਾਰ ਦਿਮਾਗ ‘ਚ ਲਿਆਓ
-ਕਸਰਤ ਕਰਨੀ ਚਾਹੀਦੀ ਹੈ
-ਪਾਜੀਟਿਵ ਇਮੈਜੀਨੇਸ਼ਨ ਰੱਖੋ
-ਸਵੇਰੇ ਮੈਡੀਟੇਸ਼ਨ ਕਰਨਾ ਚਾਹੀਦਾ ਹੈ
-ਉਹ ਚੀਜਾਂ ਕਰੋ ਜਿਸ ਨਾਲ ਖੁਸ਼ੀ ਮਿਲਦੀ ਹੋਵੇ।