ਬਿਹਾਰ| ਸਾਬਕਾ ਕੇਂਦਰੀ ਮੰਤਰੀ ਤੇ ਸ਼ੋਸ਼ਿਤ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਾਗਮਣੀ ਨੇ ਇਕ ਅਜਿਹਾ ਬਿਆਨ ਦਿੱਤਾ ਹੈ, ਜਿਸਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਬਿਹਾਰ ਦੇ ਵਿਗੜਦੇ ਲਾਅ ਐਂਡ ਆਰਡਰ ਨੂੰ ਪੱਟੜੀ ਉਤੇ ਲੈ ਕੇ ਆਉਣ ਲਈ ਸਾਬਕਾ ਕੇਂਦਰੀ ਮੰਤਰੀ ਨੇ ਅਨੋਖਾ ਫਾਰਮੂਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਬਣੀ ਤਾਂ ਸਾਰਿਆਂ ਨੂੰ ਰਾਈਫਲਾਂ, ਰਿਵਾਲਵਰ ਤੇ ਬੰਦੂਕਾਂ ਦਾ ਲਾਇਸੰਸ ਫ੍ਰੀ ਦਿੱਤਾ ਜਾਵੇਗਾ। ਮੰਤਰੀ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਪੈਸੇ ਨਹੀਂ ਹਨ ਤਾਂ ਜ਼ਮੀਨ ਵੇਚ ਕੇ ਬੰਦੂਕਾਂ ਖਰੀਦੋ।
ਬਿਹਾਰ ਵਿਚ ਵਿਧਾਨ ਸਭਾ ਚੋਣਾਂ 2025 ਵਿਚ ਹੋਣ ਵਾਲੀਆਂ ਹਨ ਪਰ ਆਪਣੇ ਪੱਖ ਵਿਚ ਵੋਟ ਬੈਂਕ ਤਿਆਰ ਕਰਨ ਲਈ ਫਾਰਮੂਲੇ ਹੁਣੇ ਤੋਂ ਹੀ ਤੈਅ ਹੋਣ ਲੱਗੇ ਹਨ। ਸਾਰੀਆਂ ਪਾਰਟੀਆਂ ਆਪਣੇ ਆਪਣੇ ਹਿਸਾਬ ਨਾਲ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁਟ ਗਈਆਂ ਹਨ। ਇਸ ਵਿਚਾਲੇ ਸ਼ੋਸ਼ਿਤ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਾਗਮਣੀ ਸੂਬੇ
ਵਿਚ ਆਪਣੀ ਸਰਕਾਰ ਬਣਾਉਣ ਲਈ ਬਿਹਾਰ ਦੀ ਜਨਤਾ ਤੇ ਖਾਸਕਰ ਕੁਸ਼ਵਾਹਾ ਸਮਾਜ ਨੂੰ ਹੁਣ ਤੱਕ ਦਾ ਐਕਸਕਲੂਸਿਵ ਭਰੋਸਾ ਦਿੱਤਾ ਹੈ।
ਨਾਗਮਣੀ ਨੇ ਕਿਹਾ ਹੈ ਕਿ ਜਿਸ ਦਿਨ ਬਿਹਾਰ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੇਗੀ, ਉਸ ਦਿਨ ਸਾਰੇ ਲੋਕਾਂ ਆਪਣੀ- ਆਪਣੀ ਸੁਰੱਖਿਆ ਲਈ ਸਮਰੱਥ ਬਣਾ ਦਿੱਤਾ ਜਾਵੇਗਾ। ਇਸਦੇ ਲਈ ਹਰ ਵਿਅਕਤੀ ਨੂੰ ਰਾਈਫਲ, ਰਿਵਾਲਵਰ ਜਾਂ ਬੰਦੂਕ ਦਾ ਲਾਇਸੰਸ ਦੇ ਦਿੱਤਾ ਜਾਵੇਗਾ।
ਇਕ ਪ੍ਰੋਗਰਾਮ ਦੌਰਾਨ ਨਾਗਮਣੀ ਨੇ ਕਿਹਾ ਕਿ ਬਿਹਾਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੈ। ਇਥੇ ਅਕਸਰ ਕਤਲ ਹੁੰਦੇ ਹਨ। ਕੁਸ਼ਵਾਹਾ ਸਮਾਜ ਨੂੰ ਟਾਰਗੈੱਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਕਤਲ ਇਸੇ ਸਮਾਜ ਦੇ ਲੋਕਾਂ ਦੇ ਹੋਏ ਹਨ। ਜੋ ਵੀ ਕੁਸ਼ਵਾਹਾ ਸਮਾਜ ਤੋਂ ਉਭਰਦਾ ਹੋਇਆ ਨੇਤਾ ਸਾਹਮਣੇ ਆਉਂਦਾ ਹੈ, ਉਸਨੂੰ ਮਾਰ ਦਿੱਤਾ ਜਾਂਦਾ ਹੈ।
ਪਿਛਲੇ ਸਾਲ ਵਿਚ ਸਭ ਤੋਂ ਜ਼ਿਆਦਾ ਕੁਸ਼ਵਾਹਾ ਸਮਾਜ ਦੇ ਲੋਕਾਂ ਦੇ ਕਤਲ ਕੀਤੇ ਗਏ। ਇਸ ਲਈ ਜ਼ਰੂਰੀ ਹੈ ਕਿ ਹਰ ਇਕ ਕੁਸ਼ਵਾਹਾ ਦੇ ਘਰ ਵਿਚ ਰਾਈਫਲ ਜਾਂ ਫਿਰ ਬੰਦੂਕ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੈਸੇ ਨਹੀਂ ਹਨ ਤਾਂ ਖੇਤ ਵੇਚ ਕੇ ਹੀ ਸਹੀ, ਪਰ ਰਾਈਫਲ ਜ਼ਰੂਰ ਖਰੀਦਣ।
ਸਾਬਕਾ ਮੰਤਰੀ ਦਾ ਵਿਵਾਦਤ ਬਿਆਨ, ਕਿਹਾ- ਸਾਡੀ ਸਰਕਾਰ ਬਣੀ ਤਾਂ ਸਾਰਿਆਂ ਨੂੰ ਰਾਈਫਲਾਂ, ਪਿਸਤੌਲ ਤੇ ਬੰਦੂਕਾਂ ਫ੍ਰਰੀ
Related Post