ਮੋਹਾਲੀ, 16 ਦਸੰਬਰ | ਮੋਹਾਲੀ ਦੇ ਸਨੇਟਾ ਵਿਚ ਪੁਲਿਸ ਅਤੇ ਬਦਮਾਸ਼ਾਂ ਵਿਚ ਗੋਲੀਬਾਰੀ ਹੋਈ। ਮੋਹਾਲੀ ਪੁਲਿਸ ਦੇ ਸੀਆਈਏ ਸਟਾਫ ਤੇ 2 ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ। ਦੋਵੇਂ ਗੈਂਗਸਟਰਾਂ ਦੀ ਪਛਾਣ ਪ੍ਰਿੰਸ ਅਤੇ ਕਰਮਜੀਤ ਵਜੋਂ ਹੋਈ ਹੈ। ਨਾਕਾ ਤੋੜ ਕੇ ਪ੍ਰਿੰਸ ਭੱਜ ਰਿਹਾ ਸੀ, ਗੈਂਗਸਟਰਾਂ ਵੱਲੋਂ ਪੁਲਿਸ ਦੀ ਗੱਡੀ ਉਤੇ ਫਾਇਰਿੰਗ ਕੀਤੀ ਗਈ। ਦੋਵਾਂ ਨੂੰ ਫੜ ਲਿਆ ਹੈ। ਗੈਂਗਸਟਰ ਪ੍ਰਿੰਸ ਦੇ ਪੈਰ ਵਿਚ ਗੋਲੀ ਲੱਗੀ ਹੈ। ਰਾਜਪੁਰਾ ਦਾ ਰਹਿਣ ਵਾਲਾ ਪ੍ਰਿੰਸ ਹੈ। ਗੈਂਗਸਟਰ ਕਰਮਜੀਤ ਨੂੰ ਵੀ ਫੜ ਲਿਆ ਹੈ।

ਇਹ ਦੋਵੇਂ ਕਾਰ ਚੋਰੀ, ਫਿਰੌਤੀ ਦੇ ਮਾਮਲੇ ਵਿਚ ਲੋੜੀਂਦੇ ਸਨ। ਦੱਸ ਦਈਏ ਕਿ ਪੁਲਿਸ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। ਕੁਝ ਦਿਨ ਪਹਿਲਾਂ ਵੀ ਜ਼ੀਰਕਪੁਰ ਵਿਚ ਪੀਰ ਮੁਛੱਲਾ ਵਿਖੇ ਇਕ ਗੈਂਗਸਟਰ ਨੂੰ ਗੋਲੀ ਲੱਗੀ ਸੀ, ਉਹ ਜ਼ੇਰੇ ਇਲਾਜ ਹੈ। ਉਸ ਤੋਂ ਬਾਅਦ ਲੁਧਿਆਣਾ ਵਿਖੇ ਵੀ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਸੀ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਨੇ ਗੈਂਗਸਟਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਕਿਸੇ ਨੂੰ ਵੀ ਇਕ ਚੌਕ ਨਹੀਂ ਟੱਪਣ ਦਿਆਂਗੇ, ਜਿਸ ਤੋਂ ਬਾਅਦ ਪੁਲਿਸ ਦੀ ਲਗਾਤਾਰ ਕਾਰਵਾਈ ਜਾਰੀ ਹੈ।

ਦੋਵਾਂ ਬਦਮਾਸ਼ਾਂ ਨੂੰ ਪੁਲਿਸ ਨੇ ਘੇਰਾ ਪਾ ਕੇ ਫੜਿਆ ਹੈ। ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਥੇ ਭਾਰੀ ਪੁਲਿਸ ਤਾਇਨਾਤ ਹੈ। ਕਾਰਾਂ ਲੁੱਟਣ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਵੇਖੋ ਵੀਡੀਓ

https://www.facebook.com/punjabibulletinworld/videos/1793055921116542