ਜਲੰਧਰ . ਜ਼ਿਲ੍ਹੇ ਵਿਚ ਸ਼ੁਕਰਵਾਰ ਨੂੰ ਕੋਰੋਨਾ ਦੇ 66 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1500 ਤੋਂ ਪਾਰ ਹੋ ਗਈ ਹੈ ਤੇ 615 ਐਕਟਿਵ ਕੇਸ ਹਨ। ਕੋਰੋਨਾ ਕਾਰਨ ਜ਼ਿਲ੍ਹੇ ਵਿਚ 33 ਮੌਤਾਂ ਵੀ ਹੋ ਚੁੱਕੀਆਂ ਨੇ। ਇਸ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਐਨਆਈਟੀ ਬਿਧੀਪੁਰ ਜਲੰਧਰ ਦੇ ਇੰਸੀਟਿਊਟ ਨੂੰ 800 ਬੈੱਡਾਂ ਵਾਲਾ ਕੋਰੋਨਾ ਕੇਅਰ ਸੈਂਟਰ ਬਣਾਉਣ ਜਾ ਰਿਹਾ ਹੈ।

66 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ

  • ਸੀਆਰਪੀਐਫ
  • ਫਿਲੌਰ
  • ਗੋਪਾਲ ਨਗਰ
  • ਰਤਨ ਨਗਰ
  • ਮਾਡਲ ਟਾਊਨ
  • ਸੁਦਾਮਾ ਨਗਰ
  • ਪਾਰਸ ਅਸਟੇਟ
  • ਹਰਦਿਆਲ ਨਗਰ
  • ਆਦਮਪੁਰ
  • ਪੰਜ ਪੀਰ
  • ਨਿਊ ਸੁਰਾਜਗੰਜ
  • ਨਿਊ ਰਸੀਲਾ ਨਗਰ
  • ਭੋਗਪੁਰ
  • ਪੀਏਪੀ ਕੈਂਪਸ
  • ਮਹੇਦਰੂ ਮੁਹੱਲਾ
  • ਜਲੰਧਰ ਛਾਉਣੀ
  • ਬੁਲੰਦਪੁਰ
  • ਰਾਏਪੁਰ ਰਸੂਲਪੁਰ
  • ਗਿੱਦੜ ਪਿੰਡੀ
  • ਲੱਧੇਵਾਲੀ
  • ਪ੍ਰੀਤ ਐਨਕਲੇਵ
  • ਨਕੋਦਰ
  • ਉਦੇਸੀਆਂ
  • ਬਾੜਾਘੋਟੂ
  • ਮਿਲਟਰੀ ਹਸਪਤਾਲ
  • ਮਖਦੂਮਪੁਰਾ
  • ਮੋਤਾ ਸਿੰਘ ਨਗਰ
  • ਉਪਕਾਰ ਨਗਰ
  • ਭੂਰ ਮੰਡੀ
  • ਆਈਟੀਬੀਪੀ
  • ਕਰਤਾਰਪੁਰ
  • ਨਿੱਜੀ ਲੈਬ
  • ਪਟੇਲ ਹਸਪਤਾਲ