<p><strong>ਚੰਡੀਗੜ੍ਹ&comma; 14 ਦਸੰਬਰ &vert; <&sol;strong>ਮੌਸਮ ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ ਵਿਚ ਸੀਤ ਲਹਿਰ ਅਤੇ ਠੰਡ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ &&num;8216&semi;ਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਪਰ ਦੁਪਹਿਰ ਵੇਲੇ ਚਮਕਦੀ ਧੁੱਪ ਮਾਮੂਲੀ ਰਾਹਤ ਦੇ ਰਹੀ ਹੈ।<&sol;p>&NewLine;<p>ਪੰਜਾਬ &&num;8216&semi;ਚ ਸ਼ੁੱਕਰਵਾਰ ਨੂੰ ਸਭ ਤੋਂ ਘੱਟ ਤਾਪਮਾਨ ਸੰਗਰੂਰ &&num;8216&semi;ਚ ਦਰਜ ਕੀਤਾ ਗਿਆ&comma; ਜੋ 1&period;1 ਡਿਗਰੀ ਤੱਕ ਪਹੁੰਚ ਗਿਆ&comma; ਜਦਕਿ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 7&period;6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਦੇ 7 ਜ਼ਿਲ੍ਹਿਆਂ ਹੁਸ਼ਿਆਰਪੁਰ&comma; ਨਵਾਂਸ਼ਹਿਰ&comma; ਕਪੂਰਥਲਾ&comma; ਜਲੰਧਰ&comma; ਫਿਰੋਜ਼ਪੁਰ&comma; ਫਾਜ਼ਿਲਕਾ&comma; ਫਰੀਦਕੋਟ ਅਤੇ ਮੁਕਤਸਰ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ। ਸੀਤ ਲਹਿਰ ਤੋਂ ਇਲਾਵਾ ਇੱਥੇ ਠੰਡ ਪੈਣ ਦੀ ਵੀ ਸੰਭਾਵਨਾ ਹੈ।<&sol;p>&NewLine;<p>ਇਸੇ ਤਰ੍ਹਾਂ ਅੰਮ੍ਰਿਤਸਰ&comma; ਪਠਾਨਕੋਟ&comma; ਤਰਨਤਾਰਨ&comma; ਮੋਗਾ&comma; ਬਠਿੰਡਾ&comma; ਮਾਨਸਾ&comma; ਸੰਗਰੂਰ&comma; ਫਤਿਹਗੜ੍ਹ ਸਾਹਿਬ&comma; ਰੂਪਨਗਰ&comma; ਪਟਿਆਲਾ ਅਤੇ ਐਸ&period;ਏ&period;ਐਸ&period; ਨਗਰ ਵਿਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ-ਚੰਡੀਗੜ੍ਹ ਵਿਚ ਤਾਪਮਾਨ ਵਿਚ ਗਿਰਾਵਟ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਹੈ। ਪਿਛਲੇ ਕੁਝ ਦਿਨਾਂ ਤੋਂ ਪਹਾੜਾਂ &&num;8216&semi;ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ &&num;8216&semi;ਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਪਰ ਹੁਣ ਤਾਪਮਾਨ ਆਮ ਪੱਧਰ &&num;8216&semi;ਤੇ ਪਹੁੰਚ ਗਿਆ ਹੈ।<&sol;p>&NewLine;<p>ਮੌਸਮ ਕੇਂਦਰ ਮੁਤਾਬਕ 16 ਦਸੰਬਰ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਸਵੇਰੇ ਠੰਡ ਘੱਟ ਹੋਵੇਗੀ ਪਰ ਇਸ ਦੌਰਾਨ ਪੰਜਾਬ-ਚੰਡੀਗੜ੍ਹ ਵਿਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ&comma; ਜਿਸ ਕਾਰਨ ਆਉਣ ਵਾਲਾ ਹਫ਼ਤਾ ਖੁਸ਼ਕ ਰਹਿਣ ਦੀ ਸੰਭਾਵਨਾ ਹੈ।<&sol;p>&NewLine;<p>&lpar;Note &colon; ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ <a href&equals;"https&colon;&sol;&sol;shorturl&period;at&sol;0tM6T">https&colon;&sol;&sol;shorturl&period;at&sol;0tM6T<&sol;a> ਜਾਂ ਵਟਸਐਪ ਚੈਨਲ <a href&equals;"https&colon;&sol;&sol;shorturl&period;at&sol;Q3yRy">https&colon;&sol;&sol;shorturl&period;at&sol;Q3yRy<&sol;a> ਨਾਲ ਜ਼ਰੂਰ ਜੁੜੋ।&rpar;<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;