ਚੰਡੀਗੜ੍ਹ, 13 ਨਵੰਬਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਦੇ ਧੂੰਏਂ ਨੂੰ ਲੈ ਕੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦਾ ਮਜ਼ਾਕ ਉਡਾਇਆ ਹੈ। ਪੰਜਾਬ ਯੂਨੀਵਰਸਿਟੀ ਵਿਚ ਕਰਵਾਏ ਜਾ ਰਹੇ ਪੰਜਾਬ ਵਿਜ਼ਨ-2047 ਵਿਚ ਹਾਜ਼ਰ CM ਮਾਨ ਨੇ ਕਿਹਾ ਕਿ ਪੰਜਾਬ ਨੂੰ ਹਰ ਚੀਜ਼ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਸੀ.ਐਮ ਮਾਨ ਨੇ ਵਿਅੰਗਮਈ ਲਹਿਜੇ ਵਿਚ ਕਿਹਾ – ‘ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਹੈ, ਉਹ ਕਹਿ ਰਹੀ ਹੈ ਕਿ ਉਹ ਭਗਵੰਤ ਮਾਨ ਨੂੰ ਚਿੱਠੀ ਲਿਖੇਗੀ। ਤੁਹਾਡਾ ਧੂੰਆਂ ਲਾਹੌਰ ਆਉਂਦਾ ਹੈ।

ਇੱਥੇ ਦਿੱਲੀ ਦੇ ਲੋਕ ਕਹਿੰਦੇ ਹਨ ਕਿ ਤੁਹਾਡਾ ਧੂੰਆਂ ਦਿੱਲੀ ਨੂੰ ਆ ਰਿਹਾ ਹੈ। ਮੈਂ ਕਿਹਾ ਕਿ ਸਾਡਾ ਧੂੰਆਂ ਹੀ ਚੱਕਰ ਕੱਟ ਰਿਹਾ ਹੈ, ਜੋ ਵੀ ਆਉਂਦਾ ਹੈ, ਸਾਨੂੰ ਜ਼ਿੰਮੇਵਾਰ ਦੱਸਣਾ ਸ਼ੁਰੂ ਕਰ ਦਿੰਦਾ ਹੈ। ਮੈਂ ਕਿਹਾ- ਤੂੰ ਵੀ ਚਿੱਠੀ ਲਿਖ ਲੈ।

ਸੀਐਮ ਮਾਨ ਨੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦਾ ਨਾਂ ਲਏ ਬਿਨਾਂ ਕਿਹਾ ‘ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁੱਖੀ ਸੀ, ਤੂੰ ਵੀ ਦੁਖੀ ਕਰ ਲੈ।’

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)

AddThis Website Tools