ਅੰਮ੍ਰਿਤਸਰ, 13 ਸਤੰਬਰ| ਅੱਜ ਅੰਮ੍ਰਿਤਸਰ ਵਿਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਏ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਛੇਹਰਟਾ ਵਿਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ।

ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਸਲ ਮਾਇਨਿਆਂ ਵਿਚ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਲਿਆਂਦੀ ਹੈ।

ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਦੇ ਮੁੱਖ ਅਧਿਆਪਕਾਂ ਨੂੰ ਸਿੰਗਾਪੁਰ ਟਰੇਨਿੰਗ ਲਈ ਭੇਜਿਆ, ਕਈਆਂ ਨੂੰ IIM ਭੇਜਿਆ। ਅੱਜ ਪੰਜਾਬ ਦੇ ਬੱਚੇ ਚੰਦਰਯਾਨ ਵਰਗੇ ਪ੍ਰਾਜੈਕਟਾਂ ਦੀ ਉਡਾਣ ਦੇਖ ਰਹੇ ਹਨ।

ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ, ਪਹਿਲੀਆਂ ਸਰਕਾਰਾਂ ਵੇਲੇ ਕੀ ਹੁੰਦਾ ਸੀ। ਪੁਰਾਣੇ ਸਕੂਲਾਂ ਨੂੰ ਰੰਗ ਕਰਵਾ ਕੇ ਬਾਹਰ ਲਿਖ ਦਿੰਦੇ ਸੀ ਸਮਾਰਟ ਸਕੂਲ। ਮਾਨ ਨੇ ਕਿਹਾ ਕਿ ਐਦਾਂ ਸਮਾਰਟ ਸਕੂਲ ਨੀ ਬਣਦੇ।