ਜਲੰਧਰ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੁਜਰਾਤ ‘ਚ ਆਟੋ ਸਫਰ ਨੂੰ ਲੈ ਕੇ ਪੰਜਾਬ ਵਿਚ ਵਿਰੋਧੀ ਧਿਰਾਂ ਨੇ ਤੰਜ਼ ਕੱਸਿਆ ਹੈ। ਸਾਬਕਾ ਸਿੱਖਿਆ ਮੰਤਰੀ ਤੇ ਪਰਗਟ ਸਿੰਘ ਨੇ ਇਸ ਨੂੰ ਡਰਾਮਾ ਕਿਹਾ ਹੈ। ਦੋ-ਦੋ ਰਾਜਾਂ ਤੋਂ ਜ਼ੈੱਡ ਸੁਰੱਖਿਆ ਲੈਣ ਵਾਲੇ ਕੇਜਰੀਵਾਲ ਵਿੱਚ ਹਿੰਮਤ ਹੈ ਤਾਂ ਉਹ ਪੰਜਾਬ ਤੇ ਦਿੱਲੀ ਵਿੱਚ ਵੀ ਆਟੋ ਵਿੱਚ ਸਫ਼ਰ ਕਰਕੇ ਵਿਖਾਵੇ। ਕੇਜਰੀਵਾਲ ਆਟੋ ਵਿਚ ਜਾਣ ਨੂੰ ਲੈ ਕੇ ਪੁਲਿਸ ਨਾਲ ਬਹਿਸ ਕਰ ਰਹੇ ਹਨ, ਪਰ ਉਹ ਇਕੱਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਦਿੱਲੀ ਤੇ ਪੰਜਾਬ ਵਿਚ ਜ਼ੈੱਡ ਸੁਰੱਖਿਆ ਦਿੱਤੀ ਹੋਈ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕਰਕੇ ਕਿਹਾ ਕਿ ਜੇ ਕੇਜਰੀਵਾਲ ਵਿੱਚ ਹਿੰਮਤ ਹੈ ਤਾਂ ਉਹ ਬਿਨਾਂ ਜ਼ੈੱਡ ਸੁਰੱਖਿਆ ਦੇ ਆਟੋ ਵਿੱਚ ਪੰਜਾਬ ਤੇ ਦਿੱਲੀ ਜਾ ਕੇ ਦਿਖਾਉਣ ਘੁੰਮ ਕੇ ਦਿਖਾਉਣ। ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਬਿਨਾਂ ਸੁਰੱਖਿਆ ਕਰਮਚਾਰੀਆਂ ਦੇ ਦਿੱਲੀ ਵਿੱਚ ਕਿੰਨੇ ਆਟੋ ਚਾਲਕਾਂ ਦੇ ਘਰ ਗਏ ਹਨ।
ਜ਼ਿਕਰਯੋਗ ਹੈ ਕਿ ਕੇਜਰੀਵਾਲ ਦੇ ਆਟੋ ਰਾਹੀਂ ਗੁਜਰਾਤ ਜਾਣ ਦਾ ਵੀਡੀਓ ਇੰਟਰਨੈੱਟ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਕਾਂਗਰਸ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਤੇਜ਼ ਕਰ ਦਿੱਤਾ ਹੈ। ਪਰਗਟ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਸਰਕਾਰੀ ਖਜ਼ਾਨੇ ਵਿੱਚੋਂ ਡੇਢ ਕਰੋੜ ਰੁਪਏ ਦੀਆਂ ਗੱਡੀਆਂ ਕਢਵਾਈਆਂ ਹਨ। ਉਹ 60 ਲੱਖ ਰੁਪਏ ਦੀ ਕਾਰ ਵਿੱਚ ਬੈਠਦਾ ਹੈ। ਕੇਜਰੀਵਾਲ ਜੋ ਵੀ ਕਰ ਰਿਹਾ ਹੈ ਉਹ ਸਭ ਡਰਾਮਾ ਹੈ।