<p><strong>ਫ਼ਰੀਦਕੋਟ&comma; 18 ਜਨਵਰੀ&vert; <&sol;strong> ਗੋਲਡਨ ਗਰਲ  ਤੇ ਸ਼ੂਟਰ ਸਿਫ਼ਤ ਕੌਰ ਸਮਰਾ ਨੇ ਬੀਤੇ ਸਮੇਂ ਦੌਰਾਨ ਚੀਨ ਵਿਖੇ ਹੋਈ ਉਲੰਪਿਕ ’ਚ ਵਿਅਕਤੀ ਰੂਪ ’ਚ ਸੋਨ ਤਗਮਾ ਅਤੇ ਟੀਮ ਲਈ ਚਾਂਦੀ ਦਾ ਮੈਡਲ ਜਿੱਤਿਆ ਸੀ&comma; ਇਸ ਦੇ ਬਦਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ ਦੇ ਸੈਕਟਰ 35 ਦੇ ਪੰਜਾਬ ਮਿਊਂਸਪਲ ਭਵਨ ਵਿਖੇ ਕੀਤੇ ਸਮਾਗਮ ’ਚ ਪੰਜਾਬ ਸਰਕਾਰ ਵੱਲੋਂ 1 ਕਰੋੜ 75 ਲੱਖ ਦਾ ਚੈੱਕ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਭਵਿੱਖ ’ਚ ਹੋਰ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ  ਵੀ ਦਿੱਤੀਆਂ।<&sol;p>&NewLine;<p>ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ&comma; ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ&comma; ਸਪੈਸ਼ਲ ਮੁੱਖ ਸਕੱਤਰ ਖੇਡ ਵਿਭਾਗ ਪੰਜਾਬ ਸਰਵਜੀਤ ਸਿੰਘ&comma; ਵਿਸ਼ੇਸ਼ ਸਕੱਤਰ ਖੇਡ ਵਿਭਾਗ ਪੰਜਾਬ ਆਨੰਦ ਕੁਮਾਰ&comma; ਡਾਇਰੈਕਟਰ ਯੁਵਕ ਸੇਵਾਵਾਂ ਤੇ ਖੇਡ ਵਿਭਾਗ ਪੰਜਾਬ ਹਰਪ੍ਰੀਤ ਸਿੰਘ ਸੂਦਨ ਹਾਜ਼ਰ ਸਨ।<&sol;p>&NewLine;<p>ਇਸ ਸਬੰਧੀ ਸਿਫ਼ਤ ਕੌਰ ਸਮਰਾ ਨਾਲ ਗੱਲ ਕਰਨ ਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ’ਚ ਦੇਸ਼ ਲਈ ਹੋਰ ਪ੍ਰਾਪਤੀਆਂ ਵਾਸਤੇ ਸਖ਼ਤ ਮਿਹਨਤ ਕਰੇਗੀ।<&sol;p>&NewLine;<p>ਕੌਮਾਂਤਰੀ ਸ਼ੂਟਰ ਸਿਫ਼ਤ ਕੌਰ ਸਮਰਾ ਨੂੰ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਸਨਮਾਨ ਮਿਲਣ ਤੇ ਉਸ ਨੂੰ ਉਨ੍ਹਾਂ ਦੇ ਪਿਤਾ ਪਵਨਦੀਪ ਸਿੰਘ ਬੰਪੀ ਸਮਰਾ&comma; ਮਾਤਾ ਰਮਣੀਕ ਕੌਰ ਸਮਰਾ ਨੂੰ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ&comma; ਵਿਧਾਇਕ ਹਲਕਾ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ&comma; ਵਿਧਾਇਕ ਹਲਕਾ ਜੈਤੋ ਅਮਲੋਕ ਸਿੰਘ&comma; ਚੇਅਰਮੈਨ ਜ਼ਿਲਾ ਯੋਜਨਾ ਬੋਰਡ ਫ਼ਰੀਦਕੋਟ ਸੁਖਜੀਤ ਸਿੰਘ ਢਿੱਲਵਾਂ ਸਣੇ ਕਈ ਲੋਕਾਂ ਨੇ ਵਧਾਈ ਦਿੱਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;